25 April 2024
TV9 Punjabi
Author: Ramandeep Singh
ਬਰਤਾਨੀਆ ਵਿੱਚ ਸਿੱਖ ਭਾਈਚਾਰੇ ਦੇ ਵਕੀਲਾਂ ਨੇ ਪਰਿਵਾਰਕ ਅਤੇ ਸਿਵਲ ਵਿਵਾਦਾਂ ਵਿੱਚ ਫਸੇ ਭਾਈਚਾਰੇ ਦੇ ਲੋਕਾਂ ਲਈ ਵਿਵਾਦ ਨਿਪਟਾਰਾ ਪਲੇਟਫਾਰਮ ਵਜੋਂ ਇੱਕ ਨਵੀਂ ਅਦਾਲਤ ਬਣਾਈ ਹੈ।
ਬਰਤਾਨਵੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਿੱਖ ਅਦਾਲਤ ਦਾ ਉਦਘਾਟਨ ਪਿਛਲੇ ਹਫ਼ਤੇ ਲੰਡਨ ਦੇ ਲਿੰਕਨਜ਼ ਇਨ ਦੇ ਓਲਡ ਹਾਲ ਵਿੱਚ ਧਾਰਮਿਕ ਅਰਦਾਸ ਨਾਲ ਕੀਤਾ ਗਿਆ।
ਲੰਡਨ ਦੇ 33 ਸਾਲਾ ਵਕੀਲ ਬਲਦੀਪ ਸਿੰਘ ਨੇ ਅਖਬਾਰ ਨੂੰ ਦੱਸਿਆ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਨਹੀਂ ਹੈ।
ਵਕੀਲ ਨੇ ਕਿਹਾ ਕਿ ਇਸ ਦਾ ਉਦੇਸ਼ ਸਿੱਖ ਸਿਧਾਂਤਾਂ ਅਨੁਸਾਰ ਝਗੜਿਆਂ ਅਤੇ ਵਿਵਾਦਾਂ ਨਾਲ ਨਜਿੱਠਦੇ ਹੋਏ ਲੋੜ ਸਮੇਂ ਸਿੱਖ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ।
ਬਰਤਾਨੀਆ ਵਿਚ ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ ਖੋਲ੍ਹੀ ਜਾਣ ਵਾਲੀ ਇਹ ਪਹਿਲੀ ਸਿੱਖ ਅਦਾਲਤ ਹੈ। ਇਸ ਲਈ ਇਸ ਨੂੰ ਖਾਸ ਮੰਨਿਆ ਜਾਂਦਾ ਹੈ।