ਦੱਖਣੀ ਅਫਰੀਕਾ ਲਈ ਇਹ ਦੌਰਾ ਮਹੱਤਵਪੂਰਨ ਕਿਉਂ ਹੈ?
8 Dec 2023
TV9 Punjabi
ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦਾ ਨਵਾਂ ਇਮਤਿਹਾਨ ਦੱਖਣੀ ਅਫਰੀਕਾ 'ਚ ਸ਼ੁਰੂ ਹੋ ਰਿਹਾ ਹੈ। ਇਹ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ, ਜਿੱਥੇ ਟੀ-20, ਵਨਡੇ ਅਤੇ ਟੈਸਟ ਸੀਰੀਜ਼ ਖੇਡੀ ਜਾਣੀ ਹੈ।
ਅਫ਼ਰੀਕਾ ਲਈ ਭਾਰਤ ਦਾ ਮਿਸ਼ਨ
Photos: PTI/File
ਜੇਕਰ ਭਾਰਤੀ ਟੀਮ ਕਿਸੇ ਵੀ ਦੇਸ਼ ਦਾ ਦੌਰਾ ਕਰਦੀ ਹੈ ਤਾਂ ਇਹ ਆਪਣੇ ਆਪ 'ਚ ਵੱਡੀ ਸੀਰੀਜ਼ ਬਣ ਜਾਂਦੀ ਹੈ। ਕਿਉਂਕਿ ਟੀਮ ਇੰਡੀਆ ਦੇ ਪ੍ਰਸ਼ੰਸਕ ਹਰ ਜਗ੍ਹਾ ਮੈਚ ਦੇਖਣ ਆਉਂਦੇ ਹਨ।
ਟੀਮ ਇੰਡੀਆ ਦੀ ਭਾਰੀ ਮੰਗ
ਟੀਮ ਇੰਡੀਆ ਦਾ ਇਹ ਦੌਰਾ ਦੱਖਣੀ ਅਫਰੀਕਾ ਲਈ ਵੀ ਓਨਾ ਹੀ ਖਾਸ ਅਤੇ ਯਾਦਗਾਰੀ ਹੋਣ ਵਾਲਾ ਹੈ। ਕਿਉਂਕਿ ਦੱਖਣੀ ਅਫ਼ਰੀਕਾ ਦੇ ਬੋਰਡ ਨੂੰ ਇਸ ਤੋਂ ਕਰੋੜਾਂ ਰੁਪਏ ਦੀ ਕਮਾਈ ਹੋਣ ਵਾਲੀ ਹੈ।
ਕਰੋੜਾਂ ਦੀ ਕਮਾਈ ਹੋਵੇਗੀ
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਭਾਰਤੀ ਟੀਮ ਕਰੀਬ ਇਕ ਮਹੀਨੇ ਲਈ ਦੱਖਣੀ ਅਫਰੀਕਾ 'ਚ ਰਹੇਗੀ ਅਤੇ ਇਸ ਦੌਰੇ ਕਾਰਨ ਦੱਖਣੀ ਅਫਰੀਕਾ ਦੇ ਬੋਰਡ ਨੂੰ ਕਰੀਬ 68 ਮਿਲੀਅਨ ਡਾਲਰ (ਕਰੀਬ 600 ਕਰੋੜ ਰੁਪਏ) ਦੀ ਕਮਾਈ ਹੋਵੇਗੀ।
ਰਿਪੋਰਟ ਕੀ ਕਹਿੰਦੀ ਹੈ?
ਯਾਨੀ ਕੁੱਲ 8 ਮੈਚਾਂ ਕਾਰਨ ਬੋਰਡ ਨੂੰ ਹਰ ਮੈਚ ਤੋਂ 9 ਮਿਲੀਅਨ ਡਾਲਰ ਦੀ ਕਮਾਈ ਹੋਵੇਗੀ। ਹੈਰਾਨੀਜਨਕ ਗੱਲ ਇਹ ਹੈ ਕਿ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਪਿਛਲੇ 3 ਸਾਲਾਂ ਤੋਂ ਘਾਟੇ 'ਚ ਚੱਲ ਰਿਹਾ ਸੀ।
ਅਫਰੀਕਨ ਬੋਰਡ ਕਿੰਨੀ ਕਮਾਈ ਕਰੇਗਾ?
ਅਫਰੀਕੀ ਕ੍ਰਿਕਟ ਬੋਰਡ ਨੂੰ ਪਿਛਲੇ 3 ਸਾਲਾਂ 'ਚ ਕਰੀਬ 30 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ, ਇਸ ਲਈ ਟੀਮ ਇੰਡੀਆ ਦਾ ਇਹ ਦੌਰਾ ਉਸ ਦਾ ਪੂਰਾ ਘਾਟਾ ਦੂਰ ਕਰੇਗਾ ਅਤੇ ਬੋਰਡ ਨੂੰ ਲਗਭਗ ਦੁੱਗਣੀ ਕਮਾਈ ਕਰਨ 'ਚ ਵੀ ਮਦਦ ਕਰੇਗਾ।
ਘਾਟਾ ਤਿੰਨ ਸਾਲਾਂ ਤੱਕ ਜਾਰੀ ਰਿਹਾ
ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਦੇ ਇਸ ਦੌਰੇ 'ਤੇ 3 ਟੀ-20, 3 ਵਨਡੇ ਅਤੇ 2 ਟੈਸਟ ਮੈਚ ਖੇਡਣੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਿਉਂ ਹਰ ਟੀਮ ਚਾਹੁੰਦੀ ਹੈ ਕਿ ਭਾਰਤੀ ਟੀਮ ਆਪਣੇ ਦੇਸ਼ ਦਾ ਦੌਰਾ ਕਰੇ।
ਇਸ ਦੌਰੇ 'ਤੇ ਕੁੱਲ ਕਿੰਨੇ ਮੈਚ ਹਨ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮੋਬਾਈਲ ਤੋਂ ਬਣਾਓ ਦੂਰੀ, 20 ਦਸੰਬਰ ਨੂੰ ਮਨਾਇਆ ਜਾਵੇਗਾ ਫ਼ੋਨ ਸਵਿਚ-ਆਫ਼ ਡੇ
Learn more