13-02- 2024
TV9 Punjabi
Author: Isha Sharma
ਸੋਨਮ ਬਾਜਵਾ ਨੇ ਪੂਰੀਆਂ ਬਾਹਵਾਂ ਵਾਲਾ ਅਤੇ ਲੰਬਾ ਬਾਡੀਕੋਨ ਡਰੈੱਸ ਪਾਇਆ ਹੋਇਆ ਹੈ। ਨਾਲ ਹੀ, ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਦੇ ਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
ਇਸ ਰੈਡ ਡਰੈੱਸ ਵਿੱਚ ਅਦਾਕਾਰਾ ਸਟਾਈਲਿਸ਼ ਲੱਗ ਰਹੀ ਹੈ। ਪਹਿਰਾਵੇ ਦਾ ਸਟਾਈਲ ਵੀ ਬਹੁਤ ਵਿਲੱਖਣ ਹੈ। ਤੁਸੀਂ ਇਸ ਸਟਾਈਲ ਦੇ ਪਹਿਰਾਵੇ ਨੂੰ ਟ੍ਰਾਈ ਕਰ ਸਕਦੇ ਹੋ।
ਸੋਨਮ ਨੇ ਸਾਈਡ ਸਲਿਟ ਜੀਨਸ ਦੇ ਨਾਲ ਸਟਾਈਲਿਸ਼ ਟਾਪ ਅਤੇ ਕੋਟ ਪਾਇਆ ਹੋਇਆ ਹੈ। ਨਾਲ ਹੀ, ਅਦਾਕਾਰਾ ਦਾ ਇਹ ਲੁੱਕ ਮੇਕਅਪ, ਖੁੱਲ੍ਹੇ ਵਾਲਾਂ ਅਤੇ ਹੀਲਜ਼ ਦੇ ਨਾਲ ਸ਼ਾਨਦਾਰ ਲੱਗ ਰਿਹਾ ਹੈ।
ਅਦਾਕਾਰਾ ਨੇ ਇਸ ਕਾਲੇ ਰੰਗ ਦੀ ਮਿਡੀ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ, ਜਿਸ ਵਿੱਚ ਸਮੋਕੀ ਆਈ ਮੇਕਅਪ, ਖੁੱਲ੍ਹੇ ਵਾਲ ਅਤੇ ਹਾਈ ਹੀਲਜ਼ ਹੈ।
ਸੋਨਮ ਦਾ ਇਹ ਮਿਡੀ ਡਰੈੱਸ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਵੈਲੇਨਟਾਈਨ ਡੇਅ 'ਤੇ ਇਸ ਸਟਾਈਲ ਦੇ ਮਿਡੀ ਡਰੈੱਸ ਨਾਲ ਹਾਈ ਹੀਲਜ਼ ਵੀ ਕੈਰੀ ਕਰ ਸਕਦੇ ਹੋ।
ਜੇਕਰ ਤੁਹਾਨੂੰ ਕਾਲਾ ਰੰਗ ਪਹਿਨਣਾ ਪਸੰਦ ਹੈ ਤਾਂ ਤੁਸੀਂ ਅਦਾਕਾਰਾ ਦੇ ਇਸ ਪਹਿਰਾਵੇ ਤੋਂ ਆਈਡੀਆ ਲੈ ਸਕਦੇ ਹੋ। ਉਸਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।
ਅਦਾਕਾਰਾ ਨੇ ਜੀਨਸ ਦੇ ਨਾਲ ਕ੍ਰੌਪ ਟਾਪ ਪਾਇਆ ਹੋਇਆ ਹੈ। ਤੁਸੀਂ ਵੈਲੇਨਟਾਈਨ ਡੇਅ ਲਈ ਅਦਾਕਾਰਾ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ।