13-02- 2024
TV9 Punjabi
Author: Isha Sharma
ਦਿੱਲੀ ਦੇ ਝੰਡੇਵਾਲਨ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਪੁਰਾਣੇ ਦਫ਼ਤਰ ਦਾ ਨਵੀਨੀਕਰਨ ਕੀਤਾ ਗਿਆ ਹੈ।
ਇਹ ਸਾਢੇ ਤਿੰਨ ਏਕੜ ਤੋਂ ਵੱਧ ਦੇ ਖੇਤਰ ਵਿੱਚ ਬਣਾਇਆ ਗਿਆ ਹੈ। ਇੱਥੇ ਤਿੰਨ 13 ਇਮਾਰਤਾਂ ਵਾਲੇ ਟਾਵਰ ਅਤੇ ਲਗਭਗ 300 ਕਮਰੇ ਅਤੇ ਦਫ਼ਤਰ ਹਨ।
ਸੂਤਰਾਂ ਅਨੁਸਾਰ ਇਸ ਢਾਂਚੇ ਨੂੰ ਬਣਾਉਣ ਵਿੱਚ 150 ਕਰੋੜ ਰੁਪਏ ਖਰਚ ਹੋਏ ਹਨ। ਤਿੰਨਾਂ ਇਮਾਰਤਾਂ ਦੇ ਨਾਮ ਸਾਧਨਾ, ਪ੍ਰੇਰਨਾ ਅਤੇ ਅਰਚਨਾ ਰੱਖੇ ਗਏ ਹਨ।
ਇਸ ਆਧੁਨਿਕ ਆਡੀਟੋਰੀਅਮ ਵਿੱਚ 463 ਵਿਅਕਤੀ ਬੈਠ ਸਕਦੇ ਹਨ, ਜਦੋਂ ਕਿ ਇੱਕ ਹੋਰ ਹਾਲ ਵਿੱਚ 650 ਵਿਅਕਤੀ ਬੈਠ ਸਕਦੇ ਹਨ।
ਅਧਿਕਾਰੀਆਂ ਅਤੇ ਇਸਦੇ ਮੈਂਬਰਾਂ ਲਈ ਰਿਹਾਇਸ਼ੀ ਸਹੂਲਤਾਂ ਤੋਂ ਇਲਾਵਾ, ਆਰਐਸਐਸ ਦਫ਼ਤਰ ਵਿੱਚ ਇੱਕ ਲਾਇਬ੍ਰੇਰੀ, ਕਲੀਨਿਕ ਅਤੇ ਵਾਹਨਾਂ ਲਈ ਪਾਰਕਿੰਗ ਸਹੂਲਤ ਵੀ ਹੈ।
ਸੂਤਰਾਂ ਅਨੁਸਾਰ, ਇੱਥੇ ਸਹੂਲਤਾਂ ਆਸ ਪਾਸ ਦੇ ਗਰੀਬ ਲੋਕਾਂ ਲਈ ਖੁੱਲ੍ਹੀਆਂ ਹੋਣਗੀਆਂ। ਨਾਲ ਹੀ, ਬਾਹਰਲੇ ਲੋਕ ਇੱਥੇ ਲਾਇਬ੍ਰੇਰੀ ਦੀਆਂ ਸਹੂਲਤਾਂ ਦਾ ਆਨੰਦ ਮਾਣ ਸਕਣਗੇ।
ਇਹ ਸੰਸਥਾ 1962 ਤੋਂ ਝੰਡੇਵਾਲਨ ਸਥਿਤ ਆਪਣੇ ਦਫ਼ਤਰ ਤੋਂ ਕੰਮ ਕਰ ਰਹੀ ਹੈ। ਇਸਨੂੰ ਨਵੇਂ ਤਰੀਕੇ ਨਾਲ ਬਣਾਉਣ ਵਿੱਚ 8 ਸਾਲ ਤੋਂ ਵੱਧ ਦਾ ਸਮਾਂ ਲੱਗਿਆ।