ਭਲਕੇ ਰਾਮਲੀਲਾ ਮੈਦਾਨ ‘ਚ SKM ਦੀ ਮਹਾ ਪੰਚਾਇਤ, ਅੱਜ ਦਿੱਲੀ ਲਈ ਰਵਾਨਾ ਹੋਣਗੇ ਕਿਸਾਨ

13 March 2024

TV9 Punjabi

ਸੰਯੁਕਤ ਕਿਸਾਨ ਮੋਰਚਾ (SKM) ਇੱਕ ਵਾਰ ਫਿਰ ਦਿੱਲੀ ਵਿੱਚ ਧਰਨੇ ਦੀ ਤਿਆਰੀ ਕਰ ਰਿਹਾ ਹੈ। 

ਸੰਯੁਕਤ ਕਿਸਾਨ ਮੋਰਚਾ

ਐਸਕੇਐਮ ਨੇ 14 ਮਾਰਚ, ਵੀਰਵਾਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਕਿਸਾਨ ਮਹਾਪੰਚਾਇਤ’ ਬੁਲਾਈ ਹੈ।

‘ਕਿਸਾਨ ਮਹਾਪੰਚਾਇਤ’

ਇਸ ਵਿੱਚ ਦੇਸ਼ ਭਰ ਤੋਂ ਖਾਸ ਕਰਕੇ ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਣਗੇ। 

ਵੱਡੀ ਗਿਣਤੀ 'ਚ ਕਿਸਾਨ

ਇਸ ਸਬੰਧੀ ਹੁਣ ਕਿਸਾਨ ਸੰਗਠਨ ਨੂੰ ਦਿੱਲੀ ਪੁਲਿਸ ਤੋਂ ਮਹਾਪੰਚਾਇਤ ਕਰਵਾਉਣ ਲਈ ਹਰੀ ਝੰਡੀ ਮਿਲ ਗਈ ਹੈ।

ਹਰੀ ਝੰਡੀ 

SKM ਕਿਸਾਨਾਂ ਦਾ ਉਹੀ ਸੰਗਠਨ ਹੈ, ਜਿਸ ਨੇ ਸਾਲ 2020-21 ਦੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ।

ਅੰਦੋਲਨ ਦੀ ਅਗਵਾਈ

SKM ਨੇ ਇਸ ਤੋਂ ਪਹਿਲਾਂ MSP ‘ਤੇ ਕਾਨੂੰਨ ਸਮੇਤ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ‘ਕਿਸਾਨ ਮਹਾਪੰਚਾਇਤ’ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਸੀ।

ਮੰਗਾਂ

ਮੀਟਿੰਗ ਤੋਂ ਬਾਅਦ ਐਸ.ਕੇ.ਐਮ ਦੇ ਇੱਕ ਹੋਰ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਮਹਾਂਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣਗੇ।

 ਮਹਾਂਪੰਚਾਇਤ 

ਕਾਸ਼ੀ ‘ਚ ਨਜ਼ਰ ਆ ਰਿਹਾ ਮਿੰਨੀ ਪੰਜਾਬ…ਵਾਰਾਣਸੀ ‘ਚ ਅਜਿਹਾ ਕਿਉਂ ਬੋਲੇ PM ਮੋਦੀ?