23 Feb 2024
TV9 Punjabi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਵਾਰਾਣਸੀ ਵਿੱਚ ਹਨ। ਉਨ੍ਹਾਂ ਅੱਜ ਬੀਐਚਯੂ ਵਿੱਚ ਸੰਸਦ ਸੰਸਕ੍ਰਿਤ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ। ਫਿਰ ਉਹ ਸੰਤ ਗੁਰੂ ਰਵਿਦਾਸ ਮੰਦਰ ਪਹੁੰਚੇ। ਪੀਐਮ ਮੋਦੀ ਨੇ ਸੰਤ ਗੁਰੂ ਰਵਿਦਾਸ ਦੇ 647ਵੇਂ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ ਕੀਤੀ।
ਇੱਥੇ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਸ਼ੀ ਵਿੱਚ ਪਿਛਲੇ 10 ਸਾਲਾਂ ਵਿੱਚ ਬਹੁਤ ਵਿਕਾਸ ਹੋਇਆ ਹੈ। ਅਗਲੇ ਪੰਜ ਸਾਲਾਂ ਵਿੱਚ ਇਸੇ ਭਰੋਸੇ ਨਾਲ ਦੇਸ਼ ਵਿਕਾਸ ਨੂੰ ਨਵੀਂ ਗਤੀ ਦੇਵੇਗਾ। ਦੇਸ਼ ਸਫਲਤਾ ਦੇ ਨਵੇਂ ਕੀਰਤੀਮਾਨ ਸਿਰਜੇਗਾ ਅਤੇ ਇਹ ਮੋਦੀ ਦੀ ਗਾਰੰਟੀ ਹੈ।
ਉਨ੍ਹਾਂ ਕਿਹਾ ਕਿ ਕਾਲ ਨਾਲੋਂ ਪੁਰਾਣੀ ਕਹੀ ਜਾਂਦੀ ਕਾਸ਼ੀ ਦੀ ਪਛਾਣ ਨੂੰ ਨੌਜਵਾਨ ਪੀੜ੍ਹੀ ਵੱਲੋਂ ਜ਼ਿੰਮੇਵਾਰੀ ਨਾਲ ਨਿਖਾਰਿਆ ਜਾ ਰਿਹਾ ਹੈ। ਇਸ ਦੌਰਾਨ ਮੋਦੀ ਨੇ ਪੰਜਾਬ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵਾਰਾਣਸੀ ਵਿੱਚ ਮਿੰਨੀ ਪੰਜਾਬ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਈ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਰਵਿਦਾਸ ਜਯੰਤੀ ਦੇ ਸਮਾਗਮ ਆਮ ਗੱਲ ਹੈ। ਪਰ 15ਵੀਂ ਸਦੀ ਦੇ ਸੰਤ ਰਵਿਦਾਸ ਦਾ ਜਨਮ ਸਥਾਨ ਹੋਣ ਕਰਕੇ, ਕਾਸ਼ੀ ਦੇ ਵੱਖ ਮਾਇਨੇ ਹੀ ਹਨ।
ਪੀਐਮ ਨੇ ਕਿਹਾ ਕਿ ਕਾਸ਼ੀ ਸਾਰੇ ਗਿਆਨ ਦੀ ਰਾਜਧਾਨੀ ਹੈ। ਅੱਜ, ਕਾਸ਼ੀ ਦੀ ਤਾਕਤ ਅਤੇ ਰੂਪ ਫਿਰ ਤੋਂ ਸੁਧਰ ਰਿਹਾ ਹੈ।ਕਾਸ਼ੀ ਦਾ ਉੱਥਾਨ ਕਰਨ ਵਾਲੇ ਸਿਰਫ਼ ਮਹਾਦੇਵ ਹੀ ਹਨ ਅਤੇ ਜਿੱਥੇ ਵੀ ਮਹਾਦੇਵ ਦਾ ਆਸ਼ੀਰਵਾਦ ਹੁੰਦਾ ਹੈ, ਧਰਤੀ ਖੁਸ਼ਹਾਲ ਹੋ ਜਾਂਦੀ ਹੈ। ਕਾਸ਼ੀ ਨਾ ਸਿਰਫ਼ ਸਾਡੀ ਆਸਥਾ ਦਾ ਕੇਂਦਰ ਹੈ, ਸਗੋਂ ਇੱਕ ਜਾਗ੍ਰਿਤੀ ਕੇਂਦਰ ਵੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਰਾਤ 9.45 ਵਜੇ ਵਾਰਾਣਸੀ ਬਾਬਤਪੁਰ ਹਵਾਈ ਅੱਡੇ ‘ਤੇ ਪਹੁੰਚੇ। ਉਹ ਦੋ ਦਿਨਾਂ ਦੌਰੇ ‘ਤੇ ਗੁਜਰਾਤ ਤੋਂ ਕਾਸ਼ੀ ਆਏ ਹਨ। ਏਅਰਪੋਰਟ ਤੋਂ ਬਰੇਕਾ ਗੈਸਟ ਹਾਊਸ ਨੂੰ ਜਾਂਦੇ ਸਮੇਂ ਪ੍ਰਧਾਨ ਮੰਤਰੀ ਫੁਲਵਾੜੀਆ ਚਾਰ ਮਾਰਗੀ ‘ਤੇ ਕਾਰ ਤੋਂ ਹੇਠਾਂ ਉਤਰੇ ਅਤੇ ਫੋਰ ਲੇਨ ਦਾ ਜਾਇਜ਼ਾ ਲਿਆ ਅਤੇ ਕੁਝ ਦੂਰ ਤੱਕ ਤੁਰ ਕੇ ਲੋਕਾਂ ਦਾ ਸਵਾਗਤ ਵੀ ਸਵੀਕਾਰ ਕੀਤਾ।
ਅੱਜ ਯਾਨੀ ਸ਼ੁੱਕਰਵਾਰ ਨੂੰ ਉਹ ਅਮੂਲ ਪਲਾਂਟ ਸਮੇਤ 13202 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।