ਸਰਦੀਆਂ 'ਚ ਚਿਹਰੇ 'ਤੇ ਇਨ੍ਹਾਂ ਦੀ ਵਰਤੋਂ ਤੋਂ ਬਚੋ
18 Nov 2023
TV9 Punjabi
ਸਰਦੀਆਂ ਵਿੱਚ ਠੰਡੀਆਂ ਹਵਾਵਾਂ ਕਾਰਨ ਚਮੜੀ 'ਤੇ ਖੁਸ਼ਕੀ ਕਾਫੀ ਵੱਧ ਜਾਂਦੀ ਹੈ। ਇਸ ਲਈ ਕਿਸੇ ਵੀ ਉਤਪਾਦ ਨੂੰ ਸਮਝਦਾਰੀ ਨਾਲ ਵਰਤਿਆ ਜਾਣਾ ਚਾਹੀਦਾ ਹੈ।
ਸਰਦੀਆਂ 'ਚ ਖੁਸ਼ਕੀ
Pic Credit: AFP/PTI
ਲੋਕ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਕਈ ਘਰੇਲੂ ਨੁਸਖੇ ਵੀ ਅਜ਼ਮਾਉਂਦੇ ਹਨ। ਸਰਦੀਆਂ ਵਿੱਚ ਕੁਝ ਚੀਜ਼ਾਂ ਨੂੰ ਲਗਾਉਣ ਤੋਂ ਬਚੋ, ਨਹੀਂ ਤਾਂ ਖੁਸ਼ਕੀ ਵਧ ਸਕਦੀ ਹੈ।
ਸੋਚ ਸਮਝ ਕੇ ਅਜ਼ਮਾਓ ਨੁਸਖੇ
ਸਰਦੀਆਂ ਵਿੱਚ ਚਮੜੀ 'ਤੇ ਨਿੰਬੂ ਨਹੀਂ ਲਗਾਉਣਾ ਚਾਹੀਦਾ, ਇਸ ਦਾ ਸਿਟਰਿਕ ਐਸਿਡ ਸਰਦੀਆਂ ਵਿੱਚ ਚਮੜੀ ਦੀ ਖੁਸ਼ਕੀ ਨੂੰ ਹੋਰ ਵਧਾ ਸਕਦਾ ਹੈ।
ਨਿੰਬੂ ਦੀ ਵਰਤੋਂ ਤੋਂ ਬਚੋ
ਸਰਦੀਆਂ ਵਿੱਚ ਸਕਰਬ ਦੀ ਜ਼ਿਆਦਾ ਵਰਤੋਂ ਚਮੜੀ ਵਿੱਚ ਖੁਸ਼ਕੀ ਵਧਾ ਸਕਦੀ ਹੈ, ਇਸ ਲਈ 15 ਦਿਨਾਂ ਦਾ ਅੰਤਰ ਰੱਖੋ ਅਤੇ ਬਾਅਦ ਵਿੱਚ ਮਾਇਸਚਰਾਈਜ਼ਰ ਲਗਾਓ।
ਜ਼ਿਆਦਾ ਸਕਰਬ ਤੋਂ ਬਚੋ
ਅੱਜਕੱਲ੍ਹ ਚੌਲਾਂ ਦੇ ਆਟੇ ਦੀ ਸਕਿਨ ਹੈਕ ਕਾਫੀ ਟ੍ਰੈਂਡ ਵਿੱਚ ਹੈ, ਪਰ ਸਰਦੀਆਂ ਵਿੱਚ ਇਸਦੀ ਵਰਤੋਂ ਨਾਲ ਚਮੜੀ ਖਿੱਚੀ-ਖਿੱਚੀ ਹੋ ਸਕਦੀ ਹੈ।
ਚੌਲਾਂ ਦਾ ਆਟਾ
ਚਮੜੀ ਦੀ ਦੇਖਭਾਲ ਲਈ ਲੋਕ ਅਕਸਰ ਸਿਰਕੇ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਸਰਦੀਆਂ ਵਿੱਚ ਇਸ ਨੂੰ ਲਗਾਉਣ ਤੋਂ ਬਚੋ।
ਸਿਰਕੇ ਦੀ ਵਰਤੋਂ
ਆਲੂ ਦੀ ਵਰਤੋਂ ਚਮੜੀ ਦੇ ਰੰਗ ਨੂੰ ਸੁਧਾਰਨ ਅਤੇ ਤੁਰੰਤ ਚਮਕ ਦੇਣ ਲਈ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਸ 'ਚ ਮੌਜੂਦ ਸਟਾਰਚ ਸਰਦੀਆਂ 'ਚ ਚਮੜੀ ਨੂੰ ਖੁਸ਼ਕ ਬਣਾ ਸਕਦਾ ਹੈ।
ਆਲੂ ਨਾ ਲਗਾਓ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
2003 WC ਫਾਈਨਲ ਦੌਰਾਨ IND-AUS ਦੇ ਖਿਡਾਰੀ ਕੀ ਕਰ ਰਹੇ ਸਨ?
Learn more