ਸਿੰਗਾਪੁਰ ਕਿਉਂ ਵਾਪਸ ਕਰ ਰਿਹਾ ਹੈ ਭਾਰਤੀ ਮਸਾਲੇ?

19 April 2024

TV9 Punjabi

ਭਾਰਤ ਵਿੱਚ ਮਸਾਲਾ ਬਣਾਉਣ ਵਾਲੀ ਕੰਪਨੀ ਐਵਰੈਸਟ ਦੇ ਮਸਾਲੇ ਸਿੰਗਾਪੁਰ ਨੂੰ ਵਾਪਸ ਕੀਤੇ ਜਾ ਰਹੇ ਹਨ। ਸਿੰਗਾਪੁਰ 'ਚ ਐਵਰੈਸਟ ਕੰਪਨੀ 'ਤੇ ਵੱਡਾ ਇਲਜ਼ਾਮ ਲੱਗਾ ਹੈ।

ਐਵਰੈਸਟ ਕੰਪਨੀ 'ਤੇ ਵੱਡਾ ਇਲਜ਼ਾਮ

ਸਿੰਗਾਪੁਰ 'ਚ ਐਵਰੈਸਟ ਸਪਾਈਸ 'ਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਜ਼ਿਆਦਾ ਵਰਤੋਂ ਕਰਨ ਦੇ ਦੋਸ਼ ਲੱਗੇ ਹਨ।

ਐਥੀਲੀਨ ਆਕਸਾਈਡ ਦੀ ਮਾਤਰਾ

ਇਸ ਦੋਸ਼ ਕਾਰਨ ਸਿੰਗਾਪੁਰ ਸਰਕਾਰ ਨੇ ਭਾਰਤ ਤੋਂ ਐਵਰੈਸਟ ਫਿਸ਼ ਕਰੀ ਸਪਾਈਸ ਦੀ ਦਰਾਮਦ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਕਰੀ ਮਸਾਲੇ ਦੀ ਦਰਾਮਦ

ਐਥੀਲੀਨ ਆਕਸਾਈਡ ਦੀ ਵੱਡੀ ਮਾਤਰਾ ਨੂੰ ਮਨੁੱਖੀ ਵਰਤੋਂ ਲਈ ਢੁਕਵਾਂ ਨਹੀਂ ਮੰਨਿਆ ਜਾਂਦਾ ਹੈ। ਇਸ ਕਾਰਨ ਸਿੰਗਾਪੁਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਸਹੀ ਨਹੀਂ ਮੰਨਿਆ ਜਾਂਦਾ

ਸਿੰਗਾਪੁਰ ਫੂਡ ਏਜੰਸੀ ਨੇ ਮਸਾਲੇ ਦੀ ਦਰਾਮਦ ਕਰਨ ਵਾਲੀ ਕੰਪਨੀ ਐਸਪੀ ਮੁਥੱਈਆ ਐਂਡ ਸੰਨਜ਼ ਪ੍ਰਾਈਵੇਟ ਲਿਮਟਿਡ ਨੂੰ ਭਾਰਤੀ ਕੰਪਨੀ ਦੇ ਫਿਸ਼ ਮਸਾਲੇ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮਸਾਲੇ ਵਾਪਸ

ਏਜੰਸੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਹਾਂਗਕਾਂਗ 'ਚ ਵੇਚੇ ਜਾ ਰਹੇ ਫਿਸ਼ ਕਰੀ ਮਸਾਲੇ 'ਚ ਐਥੀਲੀਨ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਫੂਡ ਸੇਫਟੀ ਸੈਂਟਰ ਨੇ ਮਸਾਲੇ ਨੂੰ ਵਾਪਸ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਨੋਟੀਫਿਕੇਸ਼ਨ ਜਾਰੀ ਕੀਤਾ

ਹੁਣ ਤੁਹਾਨੂੰ FD ਤੋਂ ਮਿਲੇਗੀ ਬੰਪਰ ਆਮਦਨ, ਇਨ੍ਹਾਂ 5 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂ