15-12- 2024
TV9 Punjabi
Author: Isha Sharma
ਆਸਟ੍ਰੇਲੀਆ 'ਚ ਤਬਾਹੀ ਮਚਾ ਰਹੇ ਜਸਪ੍ਰੀਤ ਬੁਮਰਾਹ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਗਈ ਹੈ।
Pic Credit: PTI/Getty Images/Instagram
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਜੇਕਰ ਉਹ ਬੁਮਰਾਹ ਦੀ ਥਾਂ 'ਤੇ ਹੁੰਦੇ ਤਾਂ ਟੈਸਟ ਕ੍ਰਿਕਟ ਛੱਡ ਦਿੰਦੇ।
ਅਖਤਰ ਮੁਤਾਬਕ ਬੁਮਰਾਹ ਲੰਬੇ ਸਮੇਂ ਤੱਕ ਤੇਜ਼ ਰਫਤਾਰ ਨਾਲ ਬੱਲੇਬਾਜ਼ਾਂ ਦੇ ਖ਼ਿਲਾਫ਼ ਅਟੈਕ ਨਹੀਂ ਕਰਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਜ਼ਖਮੀ ਹੋ ਸਕਦੇ ਹਨ।
ਅਖਤਰ ਮੁਤਾਬਕ ਬੁਮਰਾਹ ਛੋਟੇ ਫਾਰਮੈਟ ਦੇ ਚੰਗਾ ਗੇਂਦਬਾਜ਼ ਹਨ। ਟੈਸਟ 'ਚ ਜੇਕਰ ਗੇਂਦ ਸੀਮ ਜਾਂ ਰਿਵਰਸ ਨਹੀਂ ਹੁੰਦੀ ਤਾਂ ਉਨ੍ਹਾਂ ਲਈ ਮੁਸ਼ਕਲ ਹੋ ਜਾਂਦੀ ਹੈ।
ਸ਼ੋਏਬ ਅਖਤਰ ਦਾ ਇਹ ਬਿਆਨ ਸੱਚਮੁੱਚ ਬਹੁਤ ਅਜੀਬ ਹੈ ਕਿਉਂਕਿ ਬੁਮਰਾਹ ਮੌਜੂਦਾ ਦੌਰ ਦੇ ਸਭ ਤੋਂ ਵਧੀਆ ਟੈਸਟ ਗੇਂਦਬਾਜ਼ ਹਨ।
ਬੁਮਰਾਹ ਦੀ ਗੇਂਦਬਾਜ਼ੀ ਔਸਤ 20 ਤੋਂ ਘੱਟ ਹੈ ਅਤੇ ਉਹ ਹੁਣ ਤੱਕ 185 ਟੈਸਟ ਵਿਕਟਾਂ ਲੈ ਚੁੱਕਾ ਹੈ।
ਸੱਟਾਂ ਨੇ ਯਕੀਨੀ ਤੌਰ 'ਤੇ ਬੁਮਰਾਹ ਨੂੰ ਪਰੇਸ਼ਾਨ ਕੀਤਾ ਹੈ, ਪਰ ਉਨ੍ਹਾਂ ਦਾ WorkLoad Manage ਅਤੇ ਆਪਣੇ ਐਕਸ਼ਨ ਨੂੰ ਬਦਲ ਕੇ ਇਸ ਖਿਡਾਰੀ ਨੇ ਇਸ 'ਤੇ ਕਾਬੂ ਪਾ ਲਿਆ ਹੈ।