ਸ਼ੇਖਰ ਸੁਮਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਪੁੱਜੇ
3 Oct 2023
TV9 Punjabi
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ੇਖਰ ਸੁਮਨ ਆਪਣੀ ਪਤਨੀ ਅਤੇ ਪੁੱਤਰ ਨਾਲ ਪੰਜਾਬ ਦੇ ਕਈ ਸਥਾਨਾਂ ਦੀ ਯਾਤਰਾ ਕਰਦੇ ਹੋਏ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਪੁੱਜੇ।
ਸ਼ੇਖਰ ਸੁਮਨ ਖਟਕੜਕਲਾਂ ਪੁੱਜੇ
ਉਨ੍ਹਾਂ ਨੇ ਭਗਤ ਸਿੰਘ ਦੇ ਘਰ ਬਾਰੇ ਜਾਣਕਾਰੀ ਹਾਸਲ ਕੀਤੀ। ਘਰ ਵਿੱਚ ਰੱਖੇ ਯਾਦਗਾਰੀ ਸਮਾਨ ਨੂੰ ਵੀ ਹੱਥ ਜੋੜ ਕੇ ਸਲਾਮੀ ਦਿੱਤੀ ਅਤੇ ਇਸ ਸਮੇਂ ਬਹੁਤ ਭਾਵੁਕ ਹੋ ਗਏ।
ਸ਼ਹੀਦਾਂ ਨੂੰ ਯਾਦ ਕਰ ਹੋਏ ਭਾਵੁਕ
ਸ਼ੇਖਰ ਸੁਮਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਭਾਰਤੀ ਨੂੰ ਇਸ ਸਥਾਨ 'ਤੇ ਆਉਣਾ ਚਾਹੀਦਾ ਹੈ। ਅਸੀ ਜਦੋਂ ਸ਼ਹਾਦਤਾਂ ਦੀਆਂ ਕਹਾਣੀਆਂ ਸੁਣਦੇ ਸੀ ਤਾਂ ਸਾਡਾ ਸੀਨਾ ਚੌੜਾ ਹੋ ਜਾਂਦਾ ਸੀ।
ਮੀਡੀਆ ਨਾਲ ਕੀਤੀ ਗੱਲਬਾਤ
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ। ਗਲਤ ਰਸਤੇ 'ਤੇ ਚੱਲਣਾ ਬਹੁਤ ਆਸਾਨ ਹੈ ਪਰ ਇਸ ਤੋਂ ਬਾਹਰ ਨਿਕਲਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਹੁਣ ਨੌਜਵਾਨ ਨਸ਼ਿਆ ਵੱਲ ਜਾ ਰਹੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਉਹ ਦਿਨ ਯਾਦ ਹਨ ਜਦੋਂ ਮੈਂ ਲਾਫਟਰ ਚੈਲੇਂਜ 'ਚ ਜੱਜ ਸੀ, ਉਸ ਸਮੇਂ ਭਗਵੰਤ ਮਾਨ ਇਕ ਕਲਾਕਾਰ ਦੇ ਰੂਪ 'ਚ ਸਟੇਜ 'ਤੇ ਆਏ ਸਨ।
ਭਗਵੰਤ ਮਾਨ ਦਾ ਕੀਤਾ ਧੰਨਵਾਦ
ਉਨ੍ਹਾਂ ਕਿਹਾ ਕਿ ਸੀਐੱਮ ਦੀ ਬਦੌਲਤ ਅੱਜ ਮੈਂ ਪੰਜਾਬ ਦੀਆਂ ਕਈ ਥਾਵਾਂ ਦਾ ਦੌਰਾ ਕੀਤਾ। ਸੂਬੇ ਦੇ ਪ੍ਰੋਟੋਕੋਲ ਅਨੁਸਾਰ ਮੈਨੂੰ ਹਰ ਥਾਂ ਜਾਣ ਦੀ ਆਗਿਆ ਮਿਲੀ। ਘੁੰਮਣ ਦਾ ਮੌਕਾ ਮਿਲਿਆ ਅਤੇ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ।
ਸੂਬਾ ਸਰਕਾਰ ਨੇ ਵਧੀਆ ਪ੍ਰਬੰਧ ਕੀਤੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਐਕਟਰ ਸਯਾਜੀ ਸ਼ਿੰਦੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ
Learn more