ਐਕਟਰ ਸਯਾਜੀ ਸ਼ਿੰਦੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ

3 Oct 2023

TV9 Punjabi

ਬਾਲੀਵੁੱਡ ਫਿਲਮ ਐਕਟਰ ਸਯਾਜੀ ਸ਼ਿੰਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਸਯਾਜੀ ਸ਼ਿੰਦੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ

ਸਯਾਜੀ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਪਵਿੱਤਰ ਜਗ੍ਹਾ ਹੈ, ਇੱਥੇ ਆ ਕੇ ਮਨ ਨੂੰ ਖੁਸ਼ੀ, ਸ਼ਾਂਤੀ ਤੇ ਸਕੂਨ ਮਿਲਦਾ ਹੈ।

ਇੱਥੇ ਸ਼ਾਂਤੀ, ਸਕੂਨ ਮਿਲਿਆ

ਉਨ੍ਹਾਂ ਨੇ ਕਿਹਾ ਮੈਨੂੰ ਸਭ ਤੋਂ ਵਧੀਆ ਚੀਜ਼ ਇਹ ਲੱਗੀ ਕਿ ਇਹ ਜਗ੍ਹਾ ਤੇ ਗਿਆਨ ਤੇ ਭਗਵਾਨ ਹੈ। ਇਸ ਜਗ੍ਹਾ 'ਤੇ ਕੋਈ ਮੂਰਤੀ ਪੂਜਾ ਨਹੀਂ ਹੈ।

ਇੱਥੇ ਕੋਈ ਮੂਰਤੀ ਪੂਜਾ ਨਹੀਂ ਹੁੰਦੀ

ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮੈਨੂੰ ਬਹੁਤ ਹੀ ਪਿਆਰ ਮਿਲਿਆ ਹੈ। ਇੱਥੇ ਆ ਕੇ ਲੋਕਾਂ ਦੇ ਵਿੱਚ ਮੈਂ ਵਾਹਿਗੁਰੂ ਦਾ ਵਾਸ  ਵੇਖਿਆ ਹੈ। 

ਲੋਕਾਂ 'ਚ ਵੇਖਿਆ ਵਾਹਿਗੁਰੂ ਦਾ ਵਾਸ

ਉਨ੍ਹਾਂ ਕਿਹਾ ਕਿ ਇੱਥੇ ਦੁੱਖ ਨਿਵਾਰਨ ਬੇਰੀ ਹੈ ਜੋ 450 ਸਾਲ ਪੁਰਾਣੀ ਅੱਜ ਵੀ ਉਸ ਪੁਰਾਣੀ ਬੇਰੀ ਨੂੰ ਫਲ ਲੱਗ ਰਹੇ ਹਨ।

ਦੁੱਖ ਨਿਵਾਰਨ ਬੇਰੀ ਦਾ ਕੀਤਾ ਜ਼ਿਕਰ

ਦੁੱਖ ਨਿਵਾਰਨ

ਸਯਾਜੀ ਸ਼ਿੰਦੇ ਨੇ ਦੱਸਿਆ ਕਿ ਇਕ ਪੰਜਾਬੀ ਫਿਲਮ ਬਣ ਰਹੀ ਹੈ, ਜਿਸ ਵਿੱਚ ਇੱਕ ਮਰਾਠੀ ਦਾ ਵੀ ਰੋਲ ਹੈ ਉਹ ਮੈਂ ਰੋਲ ਨਿਭਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਰਾਠਾ ਹਾਂ ਪਰ ਪੰਜਾਬ ਵਿੱਚ ਆ ਕੇ ਬਹੁਤ ਵਧੀਆ ਲੱਗਾ।

ਪੰਜਾਬ ਆ ਕੇ ਬਹੁਤ ਵਧੀਆ ਲੱਗਾ

ਪੁਲਾੜ 'ਚ ਪਿਆਜ਼ ਤੇ ਟਮਾਟਰ ਦੀ ਖੇਤੀ ਕਰ ਰਿਹਾ ਹੈ ਇਹ ਦੇਸ਼!