ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਸਾਈਕਲ ਰੈਲੀ

16 Nov 2023

TV9 Punjabi

ਲੁਧਿਆਣਾ ਦੇ PAU ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਸ਼ਹੀਦੀ ਦਿਹਾੜੇ ‘ਤੇ ਰੈਲੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਵੀ ਸਾਈਕਲ ਦੀ ਸਵਾਰੀ ਕੀਤੀ।

ਮੁੱਖ ਮੰਤਰੀ ਨੇ ਸਾਈਕਲ ਦੀ ਸਵਾਰੀ ਕੀਤੀ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਰੈਲੀ ਕਿਸੇ ਕਿਸਮ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। 

ਮੁੱਖ ਮੰਤਰੀ ਨੇ ਸੰਬੋਧਨ ਕੀਤਾ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਹਨ ਅਤੇ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਸ਼ਾ ਖਤਮ ਕਰਨਾ ਹੈ। ਪੰਜਾਬ ਦੀ ਧਰਤੀ ‘ਤੇ ਤਲਵਾਰਾਂ ਤੇ ਤੀਰਾਂ ਦੇ ਹਮਲੇ ਸਹਿ ਚੁੱਕੇ ਹਨ। ਹੁਣ ਨਸ਼ੇ ਦਾ ਹਮਲਾ ਵੀ ਪੰਜਾਬ ਦੀ ਧਰਤੀ ਤੇ ਹੀ ਹੋਇਆ ਹੈ।

ਪੰਜਾਬ 'ਤੇ ਨਸ਼ਿਆ ਦਾ ਹਮਲਾ

ਸੀਐਮ ਮਾਨ ਨੇ ਕਿਹਾ  ਨਸ਼ੇ ਦੇ ਖਾਤਮੇ ਦੀ ਲਹਿਰ ਸ਼ੁਰੂ ਹੋ ਗਈ ਹੈ। ਪੰਜਾਬ ਕਦੇ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਅੱਜ ਫਿਰ ਤੋਂ ਗਿੱਧੇ ਅਤੇ ਭੰਗੜੇ ਦਾ ਪੰਜਾਬ ਬਣਨ ਲੱਗ ਪਿਆ ਹੈ।

ਨਸ਼ੇ ਖਿਲਾਫ਼ ਲਹਿਰ ਸ਼ੁਰੂ

ਸ਼ਮੀ ਬਾਰੇ ਰਾਹੁਲ ਗਾਂਧੀ ਦਾ ਪੁਰਾਣਾ ਟਵੀਟ ਕਿਉਂ ਹੋ ਰਿਹਾ ਵਾਇਰਲ?