77 ਹਜ਼ਾਰ ਨੂੰ ਪਾਰ ਕਰ ਸੈਂਸੈਕਸ ਨੇ ਤੋੜੇ ਸਾਰੇ ਰਿਕਾਰਡ

10-June- 2024

TV9Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨਡੀਏ ਸਰਕਾਰ ਬਣਨ ਨਾਲ ਸ਼ੇਅਰ ਬਾਜ਼ਾਰ ‘ਚ ਇਕ ਵਾਰ ਫਿਰ ਤੋਂ ਉਤਸ਼ਾਹ ਬੁਲੰਦ ਹੈ। 

ਐੱਨਡੀਏ ਸਰਕਾਰ

ਅੱਜ ਸਹੁੰ ਚੁੱਕ ਸਮਾਗਮ ਦੇ ਅਗਲੇ ਦਿਨ ਸੈਂਸੈਕਸ ਨੇ ਸਾਰੇ ਰਿਕਾਰਡ ਤੋੜਦੇ ਹੋਏ ਪਹਿਲੀ ਵਾਰ 77000 ਨੂੰ ਪਾਰ ਕਰ ਲਿਆ ਹੈ।

ਰਿਕਾਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਅਤੇ ਇਤਿਹਾਸ ਰਚਣ ਤੋਂ ਬਾਅਦ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੇ ਵੀ ਮੋਦੀ 3.0 ਨੂੰ ਸਲਾਮ ਕੀਤਾ।

ਤੀਜੀ ਵਾਰ ਪ੍ਰਧਾਨ ਮੰਤਰੀ

ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 323.64 ਅੰਕਾਂ ਦੀ ਮਜ਼ਬੂਤੀ ਨਾਲ ਪਹਿਲੀ ਵਾਰ 77,000 ਦੇ ਪੱਧਰ ਨੂੰ ਪਾਰ ਕਰ ਗਿਆ। ਇਹ 77,017 ਦੇ ਪੱਧਰ ‘ਤੇ ਖੁੱਲ੍ਹਿਆ।

30 ਸ਼ੇਅਰਾਂ ਵਾਲਾ ਸੈਂਸੈਕਸ

ਇਸ ਦੇ ਨਾਲ ਹੀ NSE ਦਾ ਨਿਫਟੀ ਵੀ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 105 ਅੰਕਾਂ ਦੀ ਛਾਲ ਦੇ ਨਾਲ 23400 ‘ਤੇ ਖੁੱਲ੍ਹਿਆ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਮਜ਼ਬੂਤ ​​ਵਾਧੇ ਦੇ ਨਾਲ ਬੰਦ ਹੋਏ।

ਨਿਫਟੀ 

ਬਾਜ਼ਾਰ ‘ਚ ਸ਼ਾਨਦਾਰ ਵਾਧੇ ਦੌਰਾਨ ਕਮਾਈ ਦੀ ਗੱਲ ਕਰੀਏ ਤਾਂ ਆਈਟੀ ਅਤੇ ਮੈਟਲ ਨੂੰ ਛੱਡ ਕੇ ਸਾਰੇ ਨਿਫਟੀ ਸੈਕਟਰਾਂ ਦੇ ਸੂਚਕਾਂਕ ਹਰੇ ਹਨ। 

ਕਮਾਈ ਦੀ ਗੱਲ

ADAS ਸਿਸਟਮ ਅਤੇ 6 ਏਅਰਬੈਗ,ਫੀਚਰਸ ਨਾਲ ਓਵਰਲੋਡੇਡ ਹੈ ਇਹ ਨਵੀਂ ਸਾਨੇਟ