20-09- 2025
TV9 Punjabi
Author: Sandeep Singh
ਸੰਜੂ ਸੈਮਸਨ ਨੇ ਓਮਾਨ ਦੇ ਖਿਲਾਫ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੂੰ ਏਸ਼ੀਆ ਕੱਪ 2025 ਵਿੱਚ ਪਹਿਲੀ ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ । ਸੰਜੂ ਸੈਮਸਨ ਇਸਦਾ ਵੱਧ ਫਾਇਦਾ ਉਠਾਉਣ 'ਚ ਸਫਲ ਰਹੇ।
ਸੰਜੂ ਸੈਮਸਨ ਨੇ ਓਮਾਨ ਖਿਲਾਫ਼ 45 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਉਨ੍ਹਾਂ ਨੇ ਤਿੰਨ ਚੌਕੇ ਅਤੇ ਤਿੰਨ ਛੱਕੇ ਲਗਾਏ। ਸੰਜੂ ਨੇ ਆਪਣੀ ਹਾਫ਼ ਸੈਂਚੁਰੀ ਪੂਰੀ ਕਰਨ ਲਈ 41 ਗੇਂਦਾਂ ਲਈਆਂ, ਜੋ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ।
ਸੰਜੂ ਸੈਮਸਨ ਇਸ ਮੈਚ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸਨ। ਉਨ੍ਹਾਂ ਦੀ ਪਾਰੀ ਨੇ ਭਾਰਤੀ ਟੀਮ ਨੂੰ 21 ਦੌੜਾਂ ਨਾਲ ਮੈਚ ਜਿੱਤਣ ਵਿੱਚ ਮਦਦ ਕੀਤੀ।
ਸੰਜੂ ਸੈਮਸਨ ਨੇ ਇਸ ਮੈਚ ਵਿੱਚ ਹਾਫ਼ ਸੈਂਚਰੀ ਲਗਾ ਕੇ ਵੱਡਾ ਰਿਕਾਰਡ ਬਣਾਇਆ। ਉਹ ਟੀ-20 ਏਸ਼ੀਆ ਕੱਪ ਵਿੱਚ 50+ ਰਨ ਬਣਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ-ਬੱਲੇਬਾਜ਼ ਬਣੇ ਸਨ।
ਸੰਜੂ ਸੈਮਸਨ ਨੂੰ ਇਸ ਜ਼ਬਰਦਸਤ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਮੈਚ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਪਲੇਅਰ ਆਫ਼ ਦ ਮੈਚ ਬਣਨ ਦੇ ਨਾਲ, ਉਨ੍ਹਾਂ ਨੇ ਇੱਕ ਹੋਰ ਰਿਕਾਰਡ ਵੀ ਬਣਾਇਆ।
ਸੰਜੂ ਸੈਮਸਨ ਨੂੰ ਟੀ-20 ਵਿੱਚ ਤੀਜੀ ਵਾਰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਉਹ ਤਿੰਨ ਵਾਰ ਪਲੇਅਰ ਆਫ਼ ਦ ਮੈਚ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਹਨ।