ਡਾਂਡੀਆ ਜਾਂ ਗਰਬਾ ਨਾਈਟਸ ਲਈ ਅਨਾਰਕਲੀ ਸੂਟ ਆਈਡੀਆ

20-09- 2025

TV9 Punjabi

Author: Sandeep Singh

ਲਹਿੰਗਾ ਨਾਲ ਦੁਪੱਟੇ ਨੂੰ ਡ੍ਰੈਪ ਕਰਨਾ  ਅਤੇ ਫਿਰ ਡਾਂਸ ਦੌਰਾਨ ਇਸਨੂੰ ਸਹੀ ਢੰਗ ਨਾਲ ਕੈਰੀ ਕਰਨਾ ਕੁਝ ਲੋਕਾਂ ਲਈ ਥੋੜ੍ਹਾ ਔਖਾ ਹੋ ਜਾਂਦਾ ਹੈ। ਇਸ ਲਈ, ਅਨਾਰਕਲੀ ਸੂਟ ਆਰਾਮਦਾਇਕ ਅਤੇ ਪਰਫੈਕਟ ਲੁਕ ਲਈ ਬੈਸਟ ਹੈ ।

ਡਾਂਡੀਆ ਲਈ ਅਨਾਰਕਲੀ ਸੂਟ

ਸੋਨਾਕਸ਼ੀ ਦਾ ਰਿਅਲ ਲੁੱਕ

ਸੋਨਾਕਸ਼ੀ ਸਿਨਹਾ ਨੇ ਸਲਿਕ ਫੈਬਰੀਕ ਦਾ ਲਾਲ ਰੇਸ਼ਮ ਅਨਾਰਕਲੀ ਸੂਟ ਪਾਇਆ ਹੋਇਆ ਹੈ । ਜਿਸਦੇ ਨਾਲ ਭਾਰੀ ਜ਼ਰੀ ਦੇ ਕੰਮ ਵਾਲੀ ਇੱਕ ਲੰਬੀ ਜੈਕੇਟ ਇਸ ਲੁਕ ਨੂੰ ਸ਼ਾਨਦਾਰ ਦਿਖਾਉਂਦੀ ਹੈ । ਇਸ ਤਰ੍ਹਾਂ ਦਾ ਸੁਟ ਰੀਚ ਲੁਕ ਦੇਵੇਗਾ । 

ਸ਼ੋਭਿਤ ਨੇ ਇੱਕ ਰੰਗੀਨ ਅਨਾਰਕਲੀ ਸੂਟ ਪਹਿਨਿਆ ਹੈ ।  ਜੋ ਤਿਉਹਾਰਾਂ ਦੇ ਸੀਜ਼ਨ ਲਈ ਏਲੀਗੈਂਟ ਲੁਕ ਦਿੰਦਾ ਹੈ । ਪਲੀਟਸ ਅਤੇ ਬ੍ਰੋਕੇਡ ਦੁਪੱਟਾ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਸੋਹਣਾ ਬਣਾਉਂਦਾ ਹੈ ।

ਸ਼ੋਭਿਤ ਦਾ ਸਟਾਈਲ

ਤਮੰਨਾ ਦਾ ਲੁੱਕ ਕਾਫ਼ੀ ਸ਼ਾਨਦਾਰ ਹੈ। ਉਨ੍ਹਾਂ ਨੇ ਲਾਲ, ਢਿੱਲੀ-ਫਿਟਿੰਗ ਵਾਲਾ ਅਨਾਰਕਲੀ ਸੂਟ ਪਾਇਆ ਹੈ  ਜਿਸ ਵਿੱਚ ਫਲੇਅਰਡ ਲੇਅਰਾਂ ਅਤੇ ਮੈਚਿੰਗ ਕਢਾਈ ਹੈ।  ਜਿਸ ਨਾਲ ਉਨ੍ਹਾਂ ਦਾ ਲੁੱਕ ਕਾਫੀ ਕਲਾਸਿਕ ਦਿੱਖ ਰਿਹਾ ਹੈ । ਇਸ ਤਰ੍ਹਾਂ ਦਾ ਸੂਟ ਡੰਡੀਆ ਨਾਈਟ 'ਤੇ ਨਵ-ਵਿਆਹੇ ਜੋੜੇ ਲਈ ਬੈਸਟ ਹੈ ।

ਤਮੰਨਾ ਭਾਟੀਆ ਦਾ ਰਿੱਚ ਲੁੱਕ

ਅਦਾਕਾਰ ਸੋਨਾਕਸ਼ੀ ਸਿਨਹਾ ਦਾ ਇਹ ਰਿੱਚ ਸੂਟ ਲੁੱਕ ਡੰਡੀਆ ਜਾਂ ਗਰਬਾ ਲਈ ਬੈਸਟ ਲੁੱਕ ਹੈ। ਅਦਾਕਾਰ  ਨੇ ਸ਼ੀਸ਼ੇ ਦੇ ਕੰਮ ਵਾਲੀ ਅਨਾਰਕਲੀ ਕੁੜਤੀ ਕੈਰੀ ਕੀਤੀ ਹੈ। ਮੈਚਿੰਗ ਦੁਪੱਟਾ ਅਤੇ ਸਟੇਟਮੈਂਟ ਜੁਲਰੀ ਇੱਕ ਰਿੱਚ ਲੁੱਕ ਦੇ ਰਿਹਾ ਹੈ।

ਸੋਨਾਕਸ਼ੀ ਦਾ ਲੁੱਕ

ਹਿਨਾ ਖਾਨ ਨੇ ਗੁਲਾਬੀ ਅਨਾਰਕਲੀ ਸੂਟ ਪਾਇਆ ਹੈ । ਨੇਕਲਾਈਨ ਅਤੇ ਬਾਰਡਰ 'ਤੇ ਸੁਨਹਿਰੀ ਕੰਮ, ਲਹਿਰੀਆ ਪ੍ਰਿੰਟ ਦੁਪੱਟਾ ਦੇ ਨਾਲ, ਇਸ ਸੂਟ ਨੂੰ ਫੈਸਟੀਵਲ ਪਰਫੈਕਟ ਬਣਾਉਂਦਾ ਹੈ ।

ਹਿਨਾ ਖਾਨ ਦਾ ਲੁੱਕ

ਅਦਿਤੀ ਰਾਓ ਹੈਦਰੀ ਹਮੇਸ਼ਾ ਸ਼ਾਹੀ ਲੁੱਕ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਸੂਟ ਲੁੱਕ ਕਾਫ਼ੀ ਰਿੱਚ ਹੈ। ਗੂੜ੍ਹੇ ਹਰੇ ਰੰਗ ਦੀ ਫਰੌਕ ਕੁੜਤੀ ਵਿੱਚ ਰੰਗੀਨ ਜੈਪੁਰੀ ਸਟਾਈਲ ਦੀ ਕਢਾਈ ਜੋ  ਗਰਬਾ ਅਤੇ ਡੰਡੀਆ ਲਈ ਪਰਫੈਕਟ  ਬਣਾਉਂਦੀ ਹੈ।

ਅਦਿਤੀ ਰਾਓ ਹੈਦਰੀ

ਹੁਣ OTT 'ਤੇ 'ਮਹਾਅਵਤਾਰਾ ਨਰਸਿਮ੍ਹਾ' ਦੇਖੋ,  ਜਾਣੋ ਸਮਾਂ ਅਤੇ ਤਾਰੀਖ