ਦੂਜੇ ਦਿਨ ਸਲਮਾਨ ਦੀ ਟਾਈਗਰ 3 ਨੇ ਕਿਹੜੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ?

14 Oct 2023

TV9 Punjabi

ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਦੇ ਸ਼ੋਅ ਸਿਨੇਮਾਘਰਾਂ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਫਿਲਮ ਵੀ ਚੰਗੀ ਕਮਾਈ ਕਰ ਰਹੀ ਹੈ।

ਟਾਈਗਰ 3 ਸੁਰਖੀਆਂ ਵਿੱਚ

ਦੂਜੇ ਦਿਨ ਇਸ ਫਿਲਮ ਨੇ ਭਾਰਤ 'ਚ 59 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।

ਦੂਜੇ ਦਿਨ ਦੀ ਕਮਾਈ

ਇਸ ਦੇ ਨਾਲ ਦੂਜੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਟਾਈਗਰ 3 ਨੇ ਸ਼ਾਹਰੁਖ ਦੇ ਜਵਾਨ ਨੂੰ ਪਿੱਛੇ ਛੱਡ ਦਿੱਤਾ ਹੈ।

ਜਵਾਨ ਨੂੰ ਪਛਾੜ ਦਿੱਤਾ

ਦਰਅਸਲ, ਦੂਜੇ ਦਿਨ ਜਵਾਨ ਨੇ ਭਾਰਤ ਵਿੱਚ 53.23 ਕਰੋੜ ਰੁਪਏ ਇਕੱਠੇ ਕੀਤੇ ਸਨ।

ਜਵਾਨ ਦੀ ਕਮਾਈ (ਦੂਜੇ ਦਿਨ)

ਜਵਾਨ ਦੇ ਨਾਲ-ਨਾਲ ਟਾਈਗਰ 3 ਨੇ ਸੰਨੀ ਦਿਓਲ ਦੀ ਫਿਲਮ ਗਦਰ 2 ਨੂੰ ਪਿੱਛੇ ਛੱਡ ਦਿੱਤਾ ਹੈ।

ਗਦਰ 2 ਵੀ ਪਿੱਛੇ ਰਹਿ ਗਈ

ਗਦਰ 2 ਵੀ ਇਸ ਸਾਲ ਦੀਆਂ ਬਲਾਕਬਸਟਰ ਫਿਲਮਾਂ ਵਿੱਚ ਸ਼ਾਮਲ ਹੈ। ਇਸ ਫਿਲਮ ਨੇ ਦੂਜੇ ਦਿਨ 43.08 ਕਰੋੜ ਦੀ ਕਮਾਈ ਕੀਤੀ ਸੀ।

ਗਦਰ 2 ਦੀ ਦੂਜੇ ਦਿਨ ਦੀ ਕੁਲੈਕਸ਼ਨ

ਇੱਥੇ ਤੁਹਾਨੂੰ ਦੱਸ ਦੇਈਏ ਕਿ ਟਾਈਗਰ 3 ਪਠਾਨ ਦਾ ਮੁਕਾਬਲਾ ਨਹੀਂ ਕਰ ਸਕੀ ਸੀ। ਸ਼ਾਹਰੁਖ ਦੀ ਪਠਾਨ ਨੇ ਦੂਜੇ ਦਿਨ 70.5 ਕਰੋੜ ਦੀ ਕਮਾਈ ਕੀਤੀ ਸੀ।

ਪਠਾਨ ਦਾ ਰਿਕਾਰਡ ਨਹੀਂ ਟੁੱਟਿਆ

ਰੋਜ਼ਾਨਾ ਕੁੱਝ ਯੋਗਾ ਪੋਜ਼ ਕਰਨ ਨਾਲ ਦੂਰ ਹੋ ਜਾਵੇਗਾ ਗੋਡਿਆਂ ਦਾ ਦਰਦ