ਰਾਇਲ ਐਨਫੀਲਡ ਲਿਆ ਰਹੀ ਹੈ ਇਸ ਬਾਈਕ ਦਾ ਅਪਡੇਟਿਡ ਵੇਰੀਐਂਟ 

02-08- 2024

TV9 Punjabi

Author: Isha Sharma

ਜਿਸ ਬਾਈਕ ਨੇ ਰਾਇਲ ਐਨਫੀਲਡ ਨੂੰ ਬਜ਼ਾਰ ਵਿੱਚ ਮੁੜ ਸਥਾਪਿਤ ਕੀਤਾ ਹੈ ਉਹ ਕਲਾਸਿਕ 350 ਹੈ। ਕੰਪਨੀ ਨੇ ਇਸ ਦਾ ਅਪਡੇਟਿਡ ਵੇਰੀਐਂਟ ਠੀਕ 3 ਸਾਲ ਪਹਿਲਾਂ ਲਾਂਚ ਕੀਤਾ ਸੀ।

ਰਾਇਲ ਐਨਫੀਲਡ

ਹੁਣ ਇਕ ਵਾਰ ਫਿਰ ਰਾਇਲ ਐਨਫੀਲਡ ਇਸ ਬਾਈਕ ਦਾ ਨਵਾਂ ਅਪਡੇਟਿਡ ਵੇਰੀਐਂਟ ਪੇਸ਼ ਕਰਨ ਜਾ ਰਹੀ ਹੈ, ਜਿਸ ਨੂੰ ਰਾਇਲ ਐਨਫੀਲਡ 12 ਅਗਸਤ ਨੂੰ ਪੇਸ਼ ਕਰੇਗੀ।

ਅਪਡੇਟਿਡ ਵੇਰੀਐਂਟ

ਨਵੀਂ ਕਲਾਸਿਕ 350 ਦੀ ਗੱਲ ਕਰੀਏ ਤਾਂ ਇਸ 'ਚ ਕੁਝ ਨਵੇਂ ਫੀਚਰਸ ਅਤੇ ਡਿਜ਼ਾਈਨ ਅਪਡੇਟ ਕੀਤੇ ਜਾ ਸਕਦੇ ਹਨ। ਬਾਈਕ ਦੇ ਅਪਡੇਟਿਡ ਮਾਡਲ ਨੂੰ ਨਵੇਂ J ਪਲੇਟਫਾਰਮ 'ਤੇ ਬਣਾਇਆ ਜਾਵੇਗਾ।

ਫੀਚਰਸ ਅਤੇ ਡਿਜ਼ਾਈਨ

ਬਾਈਕ 'ਚ ਪੂਰੀ LED ਲਾਈਟਿੰਗ, ਟਿਊਬਲੈੱਸ ਟਾਇਰ ਅਤੇ ਨਵੇਂ ਅਲਾਏ ਵ੍ਹੀਲ ਦਿੱਤੇ ਜਾਣਗੇ ਅਤੇ ਨਵੀਂ Royal Enfield Classic 350 'ਚ 349 cc ਸਿੰਗਲ ਸਿਲੰਡਰ ਏਅਰ-ਕੂਲਡ, ਫਿਊਲ ਇੰਜੈਕਟਿਡ ਇੰਜਣ ਦਿੱਤਾ ਜਾਵੇਗਾ।

ਟਿਊਬਲੈੱਸ ਟਾਇਰ 

ਇਹ ਇੰਜਣ 20.2bhp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਹੀ ਸੈਟਅਪ ਰਾਇਲ ਐਨਫੀਲਡ ਮੀਟੀਅਰ ਵਿੱਚ ਵੀ ਪਾਇਆ ਗਿਆ ਹੈ। ਇੰਜਣ ਦੇ ਨਾਲ ਵਾਈਬ੍ਰੇਸ਼ਨ ਨੂੰ ਘੱਟ ਕਰਨ ਲਈ ਕਾਊਂਟਰ-ਬੈਲੈਂਸਰ ਸ਼ਾਫਟ ਦਿੱਤਾ ਗਿਆ ਹੈ।

ਇੰਜਣ 20.2bhp 

ਬਾਈਕ ਦੇ ਫਰੰਟ 'ਤੇ ਟੈਲੀਸਕੋਪਿਕ ਫੋਰਕਸ ਅਤੇ ਪਿਛਲੇ ਪਾਸੇ ਟਵਿਨ ਗੈਸ ਚਾਰਜਡ ਸਸਪੈਂਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਅਤੇ ਡਿਊਲ ਚੈਨਲ ABS (ਐਂਟੀ-ਲਾਕ ਬ੍ਰੇਕਿੰਗ ਸਿਸਟਮ) ਦਿੱਤੇ ਜਾ ਸਕਦੇ ਹਨ।

ਡਿਸਕ ਬ੍ਰੇਕ

ਇਸ ਤੋਂ ਇਲਾਵਾ ਰਾਇਲ ਐਨਫੀਲਡ 650 ਦੀ ਕਲਾਸਿਕ ਬਾਈਕ ਵੀ ਲਾਂਚ ਕਰ ਸਕਦੀ ਹੈ। ਕਲਾਸਿਕ 650 ਨੂੰ ਕ੍ਰੋਮ ਰਿਮਜ਼, ਗੋਲ ਸੂਚਕਾਂ ਅਤੇ ਮਿਰਰਾਂ ਦੇ ਨਾਲ ਗੋਲ ਹੈੱਡਲਾਈਟਸ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਰਾਇਲ ਐਨਫੀਲਡ 650

ਦਿੱਲੀ ‘ਚ 24 ਘੰਟਿਆਂ ‘ਚ ਰਿਕਾਰਡ ਮੀਂਹ, 9 ਮੌਤਾਂ, ਸਕੂਲ ਬੰਦ, ਸੜਕਾਂ ਡੁੱਬੀਆਂ