30-08- 2025
TV9 Punjabi
Author: Sandeep Singh
ਰੋਹਿਤ ਸ਼ਰਮਾ ਆਈਪੀਐਲ ਤੋਂ ਬਾਅਦ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਅਤੇ ਹੁਣ ਉਹ ਸਿਰਫ ਆਸਟ੍ਰੇਲੀਆ ਦੌਰੇ ਦੌਰਾਨ ਵਾਪਸੀ ਕਰਨਗੇ।
ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਇਸ ਵਿੱਚ ਰੋਹਿਤ ਅਤੇ ਵਿਰਾਟ ਦੋਵੇਂ ਹੀ ਨਜ਼ਰ ਆਉਣਗੇ।
ਹੋਹਿਤ ਸ਼ਰਮਾ ਨੂੰ ਮੈਦਾਨ ਵਿੱਚ ਉਤਰਣ ਤੋਂ ਪਹਿਲਾਂ ਟੈਸਟ ਦੇਣਾ ਪਵੇਗਾ, ਜੋ 13 ਸਤੰਬਰ ਨੂੰ ਹੋਵੇਗਾ।
ਰੋਹਿਤ ਸ਼ਰਮਾ 13 ਸਤੰਬਰ ਨੂੰ ਬ੍ਰੋਕੋ ਟੈਸਟ ਕਰਵਾਉਣਗੇ, ਇਹ ਰਗਬੀ ਵਿੱਚ ਇੱਕ ਫਿਟਨੈਸ ਟੈਸਟ ਹੈ ਜੋ ਟੀਮ ਇੰਡੀਆ ਲਈ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ।
ਰੋਹਿਤ ਸ਼ਰਮਾ ਦਾ ਬ੍ਰੋਕੋ ਟੈਸਟ ਬੈਂਗਲੁਰੂ ਦੇ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ ਵਿਖੇ ਲਿਆ ਜਾਵੇਗਾ।
ਇਸ ਟੈਸਟ ਵਿੱਚ, ਰੋਹਿਤ ਸ਼ਰਮਾ ਨੂੰ 20 ਮੀਟਰ ਸ਼ਟਲ ਦੌੜ ਨਾਲ ਸ਼ੁਰੂਆਤ ਕਰਨੀ ਪਵੇਗੀ। ਇਸ ਤੋਂ ਬਾਅਦ, 40 ਮੀਟਰ ਅਤੇ 60 ਮੀਟਰ ਦੌੜਾਂ ਹੋਣਗੀਆਂ।