30-08- 2025
TV9 Punjabi
Author: Sandeep Singh
ਭਾਰਤ ਨੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਆਪਣੀ ਬੋਲੀ ਜਮ੍ਹਾਂ ਕਰਵਾ ਦਿੱਤੀ ਹੈ।
ਭਾਰਤ ਵੱਲੋਂ, ਰਾਸ਼ਟਰਮੰਡਲ ਖੇਡ ਸੰਘ ਅਤੇ ਗੁਜਰਾਤ ਸਰਕਾਰ ਦੇ ਪ੍ਰਤੀਨਿਧੀਆਂ ਨੇ ਲੰਡਨ ਵਿੱਚ ਆਪਣੀ ਬੋਲੀ ਜਮ੍ਹਾਂ ਕਰਵਾਈ।
ਅਹਿਮਦਾਬਾਦ ਸ਼ਹਿਰ ਨੂੰ ਇਸ ਦੇ ਲਈ ਚੁਣਿਆ ਗਿਆ ਹੈ। ਜੋ ਇਨ੍ਹਾਂ ਖੇਡਾਂ ਦੇ 100 ਸਾਲ ਪੂਰੇ ਹੋਣ ਦਾ ਮੌਕ ਵੀ ਹੈ।
ਭਾਰਤ ਵਿਚ 2010 ਚ ਇਨ੍ਹਾਂ ਖੇਡਾਂ ਦਾ ਆਯੋਜਨ ਹੋਇਆ ਸੀ। ਜੋ ਨਵੀਂ ਦਿੱਲੀ ਵਿਚ ਹੋਇਆ ਸੀ।
ਗੁਜਰਾਤ ਦੇ ਖੇਡ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਇਹ ਖੇਡਾਂ ਵਸੁਧੈਵ ਕੁਟੁੰਬ ਦੇ ਸਿਧਾਂਤ 'ਤੇ ਆਯੋਜਿਤ ਕੀਤੀਆਂ ਜਾਣਗੀਆਂ, ਜੋ ਦੁਨੀਆ ਨੂੰ ਇੱਕ ਪਰਿਵਾਰ ਮੰਨਦਾ ਹੈ।
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਇਹ ਬੋਲੀ ਪੂਰੇ ਦੇਸ਼ ਦੀਆਂ ਇੱਛਾਵਾਂ ਨੂੰ ਦਰਸਾਉਂਦੀ ਹੈ। ਇਹ ਭਾਰਤ ਦੀ ਖੇਡ ਸਮਰੱਥਾ ਨੂੰ ਵੀ ਦਰਸਾਉਂਦੀ ਹੈ।