ਪੁਲਿਸ ਦੇ ਸਾਹਮਣੇ 16 ਲੱਖ ਰੁਪਏ ਲੈ ਕੇ ਫਰਾਰ ਹੋਏ ਲੁਟੇਰੇ
6 Dec 2023
TV9 Punjabi
ਬਿਹਾਰ ਦੇ ਅਰਾਹ 'ਚ ਸਥਿਤ ਐਕਸਿਸ ਬੈਂਕ ਦੀ ਸ਼ਾਖਾ 'ਚ ਲੁੱਟ ਦੀ ਵਾਰਦਾਤ ਹੋਈ ਹੈ। ਇਸ ਘਟਨਾ ਨੂੰ 5 ਬਦਮਾਸ਼ਾਂ ਨੇ ਅੰਜਾਮ ਦਿੱਤਾ।
ਐਕਸਿਸ ਬੈਂਕ 'ਚ ਲੁੱਟ
ਬੈਂਕ 'ਚ ਲੁਟੇਰਿਆਂ ਨੇ 16 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
16 ਲੱਖ ਦੀ ਲੁੱਟ
ਘਟਨਾ ਤੋਂ ਬਾਅਦ ਸਾਰੇ ਬਦਮਾਸ਼ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਏ। ਹੁਣ ਪੁਲਿਸ ਸੀਸੀਟੀਵੀ ਤੋਂ ਪਛਾਣ ਕਰਨ ਵਿੱਚ ਲੱਗੀ ਹੋਈ ਹੈ।
ਪੁਲਿਸ ਤੋਂ ਫਰਾਰ
ਘਟਨਾ ਦੇ ਸਮੇਂ ਬੈਂਕ ਦਾ ਅਲਾਰਮ ਵੱਜਿਆ ਹੋਇਆ ਸੀ। ਇਸ ਤੋਂ ਬਾਅਦ ਐਸਪੀ ਸਮੇਤ 150 ਪੁਲਿਸ ਮੁਲਾਜ਼ਮਾਂ ਨੇ ਬੈਂਕ ਨੂੰ ਘੇਰ ਲਿਆ।
ਪੁਲਿਸ ਨੇ ਬੈਂਕ ਨੂੰ ਘੇਰ ਲਿਆ ਸੀ
ਬੈਂਕ 'ਚ ਜਦੋਂ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ, ਪਰ ਇਸ ਦੌਰਾਨ ਬਦਮਾਸ਼ ਭੱਜ ਗਏ।
ਪੁਲਿਸ ਨੇ ਤਿਆਰੀ ਜਾਰੀ ਰੱਖੀ
ਇਹ ਘਟਨਾ ਅਰਾਹ ਸ਼ਹਿਰ ਦੇ ਪਕੜੀ ਬਜਾਜ ਸ਼ੋਅਰੂਮ ਨੇੜੇ ਵਾਪਰੀ। ਪੁਲਿਸ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ਅਤੇ ਬਦਮਾਸ਼ਾਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।
ਬਜਾਜ ਸ਼ੋਅਰੂਮ ਨੇੜੇ ਵਾਪਰੀ ਘਟਨਾ
ਸੀਸੀਟੀਵੀ 'ਚ ਸਾਹਮਣੇ ਆਈਆਂ ਬਦਮਾਸ਼ਾਂ ਦੀਆਂ ਤਸਵੀਰਾਂ 'ਚ ਉਹ ਨਿਡਰ ਨਜ਼ਰ ਆ ਰਹੇ ਹਨ। ਕਿਸੇ ਵੀ ਬਦਮਾਸ਼ ਨੇ ਆਪਣਾ ਮੂੰਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਬਦਮਾਸ਼ ਬੇਖੌਫ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
'ਅੱਜ ਦੇ ਦਿਨ ਬਾਬਰ ਦੀ ਨਿਸ਼ਾਨੀ ਨੁੰ ਮਿਟਾਇਆ ਗਿਆ ਸੀ'
Learn more