ਭੁੰਨੇ ਹੋਏ ਛੋਲੇ ਕਿਹੜੇ ਵਿਟਾਮਿਨਾਂ ਨਾਲ ਹੁੰਦੇ ਹਨ ਭਰਪੂਰ?

06-10- 2024

TV9 Punjabi

Author: Ramandeep Singh

ਭੁੰਨੇ ਹੋਏ ਚਨੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਭੁੰਨੇ ਹੋਏ ਛੋਲੇ

Getty Images

ਭੁੰਨੇ ਹੋਏ ਛੋਲਿਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪ੍ਰੋਟੀਨ, ਫਾਈਬਰ ਅਤੇ ਆਇਰਨ ਹੁੰਦਾ ਹੈ।

ਪੌਸ਼ਟਿਕ ਤੱਤ

ਭੁੰਨੇ ਹੋਏ ਛੋਲੇ ਬੀ-ਕੰਪਲੈਕਸ ਵਿਟਾਮਿਨ ਜਿਵੇਂ ਕਿ ਬੀ1, ਬੀ2, ਬੀ9, ਬੀ6 ਨਾਲ ਭਰਪੂਰ ਹੁੰਦੇ ਹਨ। ਇਹ ਵਿਟਾਮਿਨ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ, ਆਓ ਜਾਣਦੇ ਹਾਂ।

ਵਿਟਾਮਿਨਾਂ ਵਿੱਚ ਭਰਪੂਰ

ਭੁੰਨੇ ਹੋਏ ਚਨੇ 'ਚ ਮੌਜੂਦ ਵਿਟਾਮਿਨ ਬੀ1 ਸਰੀਰ ਨੂੰ ਊਰਜਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਹੈਲਦੀ ਸੈੱਲ ਬਣਾਉਣ ਵਿਚ ਮਦਦ ਕਰਦਾ ਹੈ।

ਵਿਟਾਮਿਨ ਬੀ 1

ਵਿਟਾਮਿਨ ਬੀ2 ਨਾਲ ਭਰਪੂਰ ਭੁੰਨੇ ਹੋਏ ਛੋਲਿਆਂ ਦਾ ਸੇਵਨ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਵਾਲ ਮਜ਼ਬੂਤ ਹੋ ਸਕਦੇ ਹਨ।

ਵਿਟਾਮਿਨ B2

ਭੁੰਨੇ ਹੋਏ ਛੋਲਿਆਂ ਵਿੱਚ ਵਿਟਾਮਿਨ ਬੀ6 ਹੁੰਦਾ ਹੈ। ਇਹ ਦਿਮਾਗ ਦਾ ਵਿਕਾਸ ਕਰਦਾ ਹੈ। ਇਸ ਤੋਂ ਇਲਾਵਾ ਇਹ ਖੂਨ 'ਚ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਂਦਾ ਹੈ।

ਵਿਟਾਮਿਨ B6

ਭੁੰਨੇ ਹੋਏ ਚਨੇ ਵਿੱਚ ਮੌਜੂਦ ਵਿਟਾਮਿਨ ਬੀ9 ਸਰੀਰ ਵਿੱਚ ਡੀਐਨਏ ਅਤੇ ਆਰਐਨਏ ਬਣਾਉਣ ਵਿੱਚ ਮਦਦ ਕਰਦਾ ਹੈ।

ਵਿਟਾਮਿਨ B9

ਇਜ਼ਰਾਈਲ-ਇਰਾਨ ਜੰਗ 'ਚ ਮਾਲਾਮਾਲ ਹੋ ਰਿਹਾ ਇਹ ਦੇਸ਼, ਜਾਣੋ ਕਿਵੇਂ ਕਮਾ ਰਿਹਾ ਹੈ ਡਾਲਰ!