06-10- 2024
TV9 Punjabi
Author: Ramandeep Singh
ਇੱਕ ਪਾਸੇ ਇਜ਼ਰਾਈਲ-ਇਰਾਨ ਜੰਗ ਵਿੱਚ ਸਾਰੇ ਦੇਸ਼ ਪ੍ਰੇਸ਼ਾਨ ਹਨ। ਇਸ ਜੰਗ ਕਾਰਨ ਕਈ ਦੇਸ਼ਾਂ ਦੇ ਬਾਜ਼ਾਰ ਵੀ ਡਿੱਗ ਰਹੇ ਹਨ ਪਰ ਇੱਕ ਦੇਸ਼ ਅਜਿਹਾ ਹੈ। ਜੋ ਇਸ ਸਭ ਦੇ ਬਾਵਜੂਦ ਅਮੀਰ ਬਣ ਰਿਹਾ ਹੈ।
ਮੱਧ ਪੂਰਬ ਵਿੱਚ ਤਬਾਹੀ ਕਾਰਨ ਕਈ ਦੇਸ਼ਾਂ ਦੀਆਂ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਇਸ ਦੇਸ਼ ਵਿੱਚੋਂ ਅੰਤਰਰਾਸ਼ਟਰੀ ਉਡਾਣਾਂ ਲੰਘ ਰਹੀਆਂ ਹਨ।
ਇਕ ਰਿਪੋਰਟ ਦੇ ਅਨੁਸਾਰ, ਇਹ ਖੁਲਾਸਾ ਹੋਇਆ ਹੈ ਕਿ ਇਕੱਲੇ ਵੀਰਵਾਰ ਨੂੰ ਇਸ ਦੇਸ਼ ਦੇ ਅਸਮਾਨ ਤੋਂ ਰਿਕਾਰਡ 191 ਉਡਾਣਾਂ ਲੰਘੀਆਂ।
ਇਹ ਦੇਸ਼ ਕੋਈ ਹੋਰ ਨਹੀਂ ਸਗੋਂ ਅਫਗਾਨਿਸਤਾਨ ਹੈ, ਇੱਥੋਂ ਦੇ Civil Aviation ਮੰਤਰਾਲੇ ਮੁਤਾਬਕ ਅਫਗਾਨਿਸਤਾਨ ਨੂੰ ਹਰ ਉਡਾਣ ਤੋਂ 700 ਡਾਲਰ ਦੀ ਰਕਮ ਮਿਲੀ ਹੈ।
ਇੰਝ ਲੱਗਦਾ ਹੈ ਜਿਵੇਂ ਇਹ ਡਾਲਰ ਗਰੀਬ ਅਫਗਾਨਿਸਤਾਨ ਲਈ ਸੰਜੀਵਨੀ ਤੋਂ ਘੱਟ ਨਹੀਂ ਹਨ। ਇਸ ਕਾਰਨ ਇਸ ਦੀ ਆਮਦਨ ਵਿੱਚ ਕਾਫੀ ਵਾਧਾ ਹੋ ਰਿਹਾ ਹੈ।
ਅਗਸਤ 2021 ਵਿੱਚ ਨਾਟੋ ਸਮਰਥਿਤ ਸਰਕਾਰ ਦੇ ਪਤਨ ਤੋਂ ਬਾਅਦ ਅਫਗਾਨਿਸਤਾਨ ਰਾਹੀਂ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਗਈਆਂ ਸਨ।