10-02- 2025
TV9 Punjabi
Author: Isha Sharma
ਅੱਜ ਦੇ ਸਮੇਂ ਵਿੱਚ ਵਾਲ ਝੜਨ ਦੀ ਸਮੱਸਿਆ ਬਹੁਤ ਵੱਧ ਗਈ ਹੈ। ਇਸ ਕਾਰਨ ਵਾਲਾਂ ਦੇ ਵਾਧੇ 'ਤੇ ਮਾੜਾ ਅਸਰ ਪੈਂਦਾ ਹੈ।
ਵਾਲਾਂ ਦੇ ਚੰਗੀ Growth ਲਈ ਸਰੀਰ ਨੂੰ ਸਹੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਖਾਸ ਤੌਰ 'ਤੇ, ਕੁਝ ਵਿਟਾਮਿਨ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਬਣਾਉਣ ਅਤੇ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦੇ ਹਨ।
ਵਿਟਾਮਿਨ ਏ ਸਕੈਲਪ ਵਿੱਚ ਸੀਬਮ ਯਾਨੀ ਕੁਦਰਤੀ ਤੇਲ ਪੈਦਾ ਕਰਨ ਵਿੱਚ ਮਦਦ ਕਰਦਾ ਹੈ, ਜੋ ਵਾਲਾਂ ਨੂੰ ਸੁੱਕਣ ਤੋਂ ਰੋਕਦਾ ਹੈ। ਇਹ ਵਿਟਾਮਿਨ ਗਾਜਰ, ਪਾਲਕ, ਸ਼ਕਰਕੰਦੀ ਅਤੇ ਦੁੱਧ ਵਿੱਚ ਪਾਇਆ ਜਾਂਦਾ ਹੈ।
ਵਾਲਾਂ ਦੀ ਗ੍ਰੋਥ ਨੂੰ ਤੇਜ਼ ਕਰਨ ਲਈ ਵਿਟਾਮਿਨ ਬੀ7 ਸਭ ਤੋਂ ਮਹੱਤਵਪੂਰਨ ਵਿਟਾਮਿਨ ਹੈ। ਇਹ ਆਂਡੇ, ਗਿਰੀਆਂ ਅਤੇ ਕੇਲਿਆਂ ਵਿੱਚ ਪਾਇਆ ਜਾਂਦਾ ਹੈ।
ਵਿਟਾਮਿਨ ਸੀ ਕੋਲੇਜਨ ਤੱਤ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। ਸੰਤਰਾ, ਨਿੰਬੂ, ਸਟ੍ਰਾਬੇਰੀ ਅਤੇ ਟਮਾਟਰ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ।
ਵਿਟਾਮਿਨ ਡੀ ਸਕੈਲਪ 'ਤੇ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ ਹੈ। ਇਹ ਵਿਟਾਮਿਨ ਧੁੱਪ, ਮਸ਼ਰੂਮ ਅਤੇ ਚਰਬੀ ਵਾਲੀਆਂ ਮੱਛੀਆਂ ਵਿੱਚ ਪਾਇਆ ਜਾਂਦਾ ਹੈ।
ਰੋਜ਼ਾਨਾ ਕਸਰਤ, ਸੈਰ ਜਾਂ ਯੋਗਾ ਕਰਨ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਜੋ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ।