06-10- 2025
TV9 Punjabi
Author: Yashika.Jethi
ਸ਼ਰਦ ਪੂਰਨਿਮਾ ਦੀ ਰਾਤ ਨੂੰ ਚੰਨ ਦੀ ਰੌਸ਼ਨੀ ਵਿੱਚ ਸੂਈ 'ਚ ਧਾਗਾ ਪਾਉਂਣ ਦੀ ਪਰੰਪਰਾ ਦਾ ਜ਼ਿਕਰ ਕਈ ਥਾਵਾਂ ਤੇ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨਾ ਨਾ ਸਿਰਫ਼ ਸ਼ੁਭ ਹੈ ਸਗੋਂ ਅਧਿਆਤਮਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ।
ਧਾਰਮਿਕ ਮਾਨਤਾਵਾਂ ਦੇ ਮੁਤਾਬਕ, ਸ਼ਰਦ ਪੂਰਨਿਮਾ ਦੀ ਰਾਤ ਨੂੰ, ਚੰਦਰਮਾ ਆਪਣੀਆਂ ਸਾਰੀਆਂ ਸੋਲ੍ਹਾਂ ਕਲਾਵਾਂ ਨਾਲ ਪੂਰਣ ਹੁੰਦਾ ਹੈ ਅਤੇ ਇਸ ਦੀਆਂ ਕਿਰਨਾਂ ਅੰਮ੍ਰਿਤ ਵਰ੍ਹਾਉਂਦੀਆਂ ਹਨ। ਇਨ੍ਹਾਂ ਕਿਰਨਾਂ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਖੁੱਲ੍ਹੀ ਚਾਂਦਨੀ, ਖਾਸ ਕਰਕੇ ਚੰਨ ਦੇ ਸਾਹਮਣੇ ਬੈਠ ਕੇ ਸੁਈ 'ਚ ਧਾਗਾ ਪਾਉਂਣ ਦਾ ਅਭਿਆਸ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੁੰਦਾ ਹੈ ਅਤੇ ਅੱਖਾਂ ਠੀਕ ਸਿਹਤਮੰਦ ਰਹਿੰਦੀਆਂ ਹਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਚੰਨ ਦੀ ਰੌਸ਼ਨੀ ਵਿੱਚ ਸੂਈ ਨੂੰ ਧਾਗਾ ਪਾਉਂਣ ਦਾ ਅਭਿਆਸ ਕਰਨ ਨਾਲ ਐਨਕ ਹਟਾਉਣ ਜਾਂ ਅੱਖਾਂ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਅ
ਚੰਦਰਮਾ ਨੂੰ ਠੰਢਕ ਅਤੇ ਮਨ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਕ੍ਰਿਆ ਨਾਸ ਅੱਖਾਂ ਨੂੰ ਚੰਦਰਮਾ ਦੀ ਠੰਢੀ ਅਤੇ ਸਕਾਰਾਤਮਕ ਊਰਜਾ ਨੂੰ ਅੱਖਾਂ ਵੱਲੋਂ ਸੋਖਣ ਵਿੱਚ ਮਦਦ ਕਰਦੀ ਹੈ।
ਅ
ਕਿਉਂਕਿ ਇਹ ਇੱਕ ਸੂਖਮ ਅਭਿਆਸ ਹੈ, ਇਸ ਲਈ ਇਸਨੂੰ ਚੰਦਰਮਾ ਦੀ ਰੌਸ਼ਨੀ ਵਿੱਚ ਕਰਨ ਨਾਲ ਇਕਾਗਰਤਾ ਵਧਦੀ ਹੈ। ਧਾਰਮਿਕ ਗ੍ਰੰਥ ਮਾਨਸਿਕ ਅਤੇ ਅਧਿਆਤਮਿਕ ਲਾਭਾਂ ਲਈ ਇਕਾਗਰਤਾ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ।
ਅ
ਚੰਦਰਮਾ ਦੀਆਂ ਕਿਰਨਾਂ ਵਿੱਚ ਔਸ਼ਧੀ ਗੁਣ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਰਸਮ ਨੂੰ ਕਰਨ ਨਾਲ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ।