ਰੌਸ਼ਨੀ ਦਾ ਤਿਊਹਾਰ ਦੀਵਾਲੀ ਬੱਸ ਕੁਝ ਹੀ ਦਿਨਾਂ ਵਿੱਚ ਆਉਣ ਵਾਲਾ ਹੈ। ਇਸ ਵਾਰ ਦੀਵਾਲੀ 20 ਅਕਤੂਬਰ ਨੂੰ ਮਣਾਈ ਜਾ ਰਹੀ ਹੈ। ਇਸ ਦਿਨ ਲੋਕ ਗਣੇਸ਼ ਲਕਸ਼ਮੀ ਦੀ ਪੂਜਾ ਕਰਦੇ ਹਨ।
14-10- 2025
TV9 Punjabi
Author: Yashika Jethi
ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨ ਲਈ ਲੋਕ ਇਸ ਦਿਨ ਨਵੀਆਂ ਮੂਰਤੀਆਂ ਘਰ ਲਿਆਉਂਦੇ ਹਨ। ਆਓ ਜਾਣਦੇ ਹਾਂ ਕਿ ਪੁਰਾਣੀ ਗਣੇਸ਼ ਲਕਸ਼ਮੀ ਦੀ ਮੂਰਤੀ ਦਾ ਕੀ ਕਰਨਾ ਚਾਹੀਦਾ ਹੈ।
ਗਣੇਸ਼ ਲਕਸ਼ਮੀ ਦੀਆਂ ਪੁਰਾਣੀਆਂ ਮੂਰਤੀਆਂ (ਖਾਸਕਰ ਮਿੱਟੀ ਦੀ) ਨੂੰ ਲਾਲ ਕਪੜੇ ਵਿੱਚ ਲਪੇਟ ਕੇ ਕਿਸੇ ਪੱਵਿਤਰ ਨਦੀ ਜਾਂ ਤਲਾਅ ਵਿੱਚ ਵਿਸਰਜਿਤ ਕਰ ਦੇਣਾ ਚਾਹੀਦਾ ਹੈ।
ਜੇਕਰ ਤੁਹਾਡੇ ਨੇੜੇ ਕੋਈ ਨਦੀ ਜਾਂ ਤਲਾਅ ਨਹੀਂ ਹੈ ਤਾਂ ਮੂਰਤੀਆਂ ਨੂੰ ਕਿਸੇ ਮੰਦਿਰ ਜਾਂ ਧਾਰਮਿਕ ਅਸਥਾਨ ਤੇ ਰੱਖ ਦਿਓ, ਤਾਂ ਜੋ ਉਨ੍ਹਾਂ ਨੂੰ ਸਨਮਾਨ ਨਾਲ ਸਾਂਭਿਆ ਜਾ ਸਕੇ।
ਜੇਕਰ ਤੁਸੀਂ ਕਿਤੇ ਬਾਹਰ ਗਣੇਸ਼-ਲਕਸ਼ਮੀ ਜੀ ਦੀ ਮੂਰਤੀ ਨੂੰ ਵਿਸਰਜਿਤ ਕਰਨ ਯੋਗ ਨਹੀਂ ਹੋ ਤਾਂ ਇੱਕ ਸ਼ੁੱਧ ਭਾਂਡੇ ਵਿੱਚ ਪਾਣੀ ਭਰ ਕੇ ਉਸ ਵਿਚ ਮੂਰਤੀਆਂ ਨੂੰ ਰੱਖ ਕੇ ਵਿਸਰਜਿਤ ਕਰ ਸਕਦੇ ਹੋ।
ਇਸਤੋੰ ਇਲਾਵਾ, ਤੁਸੀਂ ਪੁਰਾਣੀ ਗਣੇਸ਼ ਲਕਸ਼ਮੀ ਦੀਆਂ ਮੂਰਤੀਆਂ ਨੂੰ ਘਰ ਦੇ ਗਮਲੇ ਜਾਂ ਕਿਸੇ ਪਵਿੱਤਰ ਸਥਾਨ ਦੀ ਮਿੱਟੀ ਵਿੱਚ ਵੀ ਦਬਾ ਸਕਦੇ ਹੋ।
ਜੇਕਰਗਣੇਸ਼ ਲਕਸ਼ਮੀ ਦੀਆਂ ਮੂਰਤੀਆਂ ਸੋਨੇ, ਚਾਂਦੀ, ਪਿੱਤਲ ਜਾਂ ਅਸ਼ਟਧਾਤੂ ਦੀਆਂ ਬਣੀਆਂ ਹਨ ਤਾਂ ਉਨ੍ਹਾਂ ਨੂੰ ਗੰਗਾਜਲ ਵਿੱਚ ਸ਼ੁੱਧ ਕਰਕੇ ਦੁਬਾਰਾ ਦੀਵਾਲੀ ਪੂਜਾ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਮਾਤਾਗਣੇਸ਼ ਲਕਸ਼ਮੀ ਦੀਆਂ ਪੁਰਾਣੀਆਂ ਮੂਰਤੀਆਂ ਨੂੰ ਇੱਧਰ-ਉੱਧਰ ਨਾ ਸੁੱਟੋ, ਨਾਂ ਹੀ ਕਿਸੇ ਗੰਦੀ ਥਾਂ ਜਾਂ ਕੂੜੇਦਾਨ ਵਿੱਚ ਪਾਓ।
ਭਗਵਾਨ ਗਣੇਸ਼ ਲਕਸ਼ਮੀ ਦੀਆਂ ਪੁਰਾਣੀਆਂ ਮੂਰਤੀਆਂ ਨੂੰ ਵਿਸਰਜਿਤ ਕਰਨ ਤੋਂ ਪਹਿਲਾਂ ਸ਼ਰਧਾ ਭਾਵ ਨਾਲ ਪੂਜਾ ਆਰਤੀ ਕਰੋ ਅਤੇ ਪ੍ਰਾਰਥਨਾ ਕਰੋ ਕਿ ਉਹ ਹੁਣ ਨਵੀਆਂ ਮੂਰਤੀਆਂ ਵਿੱਚ ਸਥਾਨ ਗ੍ਰਹਿਣ ਕਰਨ।