14-10- 2025
TV9 Punjabi
Author: Yashika Jethi
ਦੁਨੀਆ ਵਿੱਚ Icecream ਲਈ ਦੀਵਾਨਗੀ ਦੇਖੀ ਜਾਂਦੀ ਹੈ। ਅੰਕੜੇ ਦੱਸਦੇ ਹਨ ਕਿ ਪੂਰੀ ਦੁਨੀਆ ਵਿੱਚ ਹਰ ਸਾਲ ਲੋਕ 15.4 ਬਿਲੀਅਨ ਲੀਟਰ Icecream ਖਾ ਜਾਂਦੇ ਹਨ।
ਹੁਣ ਸਵਾਲ ਹੈ ਕਿ ਉਹ ਕਿਹੜਾ ਦੇਸ਼ ਹੈ ਜਿੱਥੇ Icecream ਦੀ ਖੋਜ ਕੀਤੀ ਗਈ। ਉਹ ਨਾਂ ਹੈ ਚੀਨ। ਇਸਦੀ ਕਹਾਣੀ ਬੜੀ ਹੀ ਦਿਲਚਸਪ ਹੈ।
ਦਾਅਵਾ ਕੀਤਾ ਜਾਂਦਾ ਹੈ ਕਿ ਤਕਰੀਬਨ 200 ਈਸਾ ਪੂਰਵ ਚੀਨ ਵਿੱਚ ਦੁੱਧ, ਚਾਵਲ, ਚੀਨੀ ਅਤੇ ਬਰਫ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਸੀ। ਇਸਨੂੰ ਹੀ Icecream ਦੀ ਸ਼ੁਰੂਆਤ ਮੰਨਿਆ ਗਿਆ।
ਇਟਲੀ ਦੇ ਯਾਤਰੀ ਮਾਰਕੋ ਪੋਲੋ 13ਵੀਂ ਸਦੀ ਵਿੱਚ ਚੀਨ ਦੀ Icecream ਦੀ ਰੈਸਿਪੀ ਲੈ ਕੇ ਇਟਲੀ ਗਏ। ਉੱਤੇ ਇਸ ਵਿੱਚ ਕਈ ਬਦਲਾਅ ਕੀਤੇ ਗਏ।
ਮਾਰਕੋ ਪੋਲੋ ਨੇ ਇਟਲੀ ਵਿੱਚ ਜਦੋਂ ਇਸਨੂੰ ਬਣਾਇਆ ਤਾਂ ਸਹੀ ਮਾਇਨੇ ਵਿੱਚ ਇਸਨੂੰ Icecream ਵਾਂਗ ਸ਼ੇਪ ਦਿੱਤੀ। ਇਸਤੋਂ ਬਾਅਦ ਇਸਨੂੰ ਆਧੁਨਿਕ Icecream ਦਾ ਲੁੱਕ ਮਿਲਿਆ।
ਹੋਲੀ-ਹੋਲੀ ਯੁਰੱਪ ਵਿੱਚ ਇਸਦੀ ਲੋਕਪ੍ਰਿਅਤਾ ਵੱਧਣ ਲੱਗੀ ਅਤੇ 16ਵੀਂ ਸਦੀ ਤੱਕ ਇਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ। ਇਸਤੋਂ ਬਾਅਦ ਇਹ ਦੂਜੇ ਦੇਸ਼ਾਂ ਵਿੱਚ ਪਹੁੰਚੀ।
ਦਾਅਵਾ ਕੀਤਾ ਜਾਂਦਾ ਹੈ ਕਿ 18ਵੀਂ ਸਦੀ ਵਿੱਚ Icecream ਅਮਰੀਕਾ ਪਹੁੰਚੀ ਅਤੇ ਵੱਡੇ ਪੱਧਰ ਤੇ ਇਸਦਾ ਕਾਰੋਬਾਰੀ ਉਤਪਾਦਨ ਸ਼ੁਰੂ ਹੋਇਆ।