ਕਦੋਂ-ਕਦੋਂ ਹੋਣ ਵਾਲੀ ਹੈ ਪੈਸੇ ਦੀ ਵਰਖਾ... ਪਹਿਲਾਂ ਹੀ ਮਿਲਣ ਲੱਗਦੇ ਹਨ ਸੰਕੇਤ

04-11- 2025

TV9 Punjabi

Author:Yashika.Jethi

ਹਿੰਦੂ ਧਰਮ ਵਿੱਚ ਮਾਤਾ ਲਕਸ਼ਮੀ ਨੂੰ ਧਨ ਤੇ ਸਮ੍ਰਿੱਧੀ ਦੀ ਦੇਵੀ ਮੰਨਿਆ ਜਾਂਦਾ ਹੈ। ਮਾਂ ਲਕਸ਼ਮੀ ਸੁੱਖ, ਦੌਲਤ ਅਤੇ ਸੌਭਾਗ ਦੀ ਪ੍ਰਤੀਕ ਹਨ। ਜਿਨ੍ਹਾਂ ਦੇ ਘਰ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ, ਉਹਨਾਂ ਦੇ ਘਰ ਵਿੱਚ ਕਦੇ ਧਨ ਦੀ ਕਮੀ ਨਹੀਂ ਹੁੰਦੀ।

ਦੇਵੀ ਲਕਸ਼ਮੀ

ਵਿਅਕਤੀ ਨੂੰ ਮਾਂ ਲਕਸ਼ਮੀ ਜਾਂ ਪੈਸਿਆਂ ਦੇ ਆਗਮਨ ਤੋਂ ਪਹਿਲਾਂ ਕੁਝ ਸੰਕੇਤ ਮਿਲਣ ਲੱਗਦੇ ਹਨ, ਜਿਨ੍ਹਾਂ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਵਿਅਕਤੀ ਦੇ ਜੀਵਨ ਵਿੱਚ ਧਨ ਤੇ ਸਮ੍ਰਿੱਧੀ ਆਉਣ ਵਾਲੀ ਹੈ।

ਪੈਸੇ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ

ਵਾਸਤੁ ਅਤੇ ਜੋਤਿਸ਼ ਸ਼ਾਸਤਰ ਅਨੁਸਾਰ, ਘਰ ਵਿੱਚ ਤੋਤੇ ਦਾ ਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੋਤਾ ਨਾ ਸਿਰਫ਼ ਇੱਕ ਖੂਬਸੂਰਤ ਪੰਛੀ ਹੈ, ਸਗੋਂ ਖੁਸ਼ਹਾਲੀ ਅਤੇ ਸੁਖ-ਸਮ੍ਰਿੱਧੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।

ਘਰ ਵਿੱਚ ਤੋਤੇ ਦਾ ਆਉਣਾ

ਸੁਪਨੇ ਵਿੱਚ ਕਮਲ ਦਾ ਫੁੱਲ ਨਜ਼ਰ ਆਉਣਾ ਇੱਕ ਸਕਾਰਾਤਮਕ ਅਤੇ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਕਮਲ ਨੂੰ ਸ਼ਾਂਤੀ, ਪਵਿੱਤਰਤਾ, ਸੁਭਾਗ ਅਤੇ ਉੱਨਤੀ ਦਾ ਪ੍ਰਤੀਕ ਮੰਨਿਆ ਗਿਆ ਹੈ। ਸੁਪਨੇ ਵਿੱਚ ਕਮਲ ਦਾ ਫੁੱਲ ਦੇਖਣ ਦਾ ਅਰਥ ਹੈ ਕਿ ਕਾਰੋਬਾਰ ਵਿੱਚ ਕਾਮਯਾਬੀ ਦੇ ਯੋਗ ਬਣ ਰਹੇ ਹਨ।

ਸੁਪਨੇ ਵਿੱਚ ਕਮਲ ਦਾ ਫੁੱਲ ਦੇਖਣਾ

ਉੱਲੂ ਨੂੰ ਧਨ ਅਤੇ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇ ਘਰ ਵਿੱਚ ਉੱਲੂ ਆਉਂਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਘਰ ਵਿੱਚ ਧਨ, ਸੁਖ ਅਤੇ ਖੁਸ਼ਹਾਲੀ ਆਉਣ ਵਾਲੀ ਹੈ।

  ਘਰ ਵਿੱਚ ਉੱਲੂ ਆਉਣਾ

ਸ਼ੰਖ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸ਼ੰਖ ਸਿਰਫ਼ ਸੁਖ-ਸ਼ਾਂਤੀ ਦਾ ਸੰਕੇਤ ਨਹੀਂ, ਸਗੋਂ ਇਹ ਧਨ, ਸਮ੍ਰਿੱਧੀ ਅਤੇ ਊਰਜਾ ਦਾ ਪ੍ਰਤੀਕ ਵੀ ਹੈ। ਜੇ ਘਰ ਵਿੱਚ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਜੀਵਨ ਵਿੱਚ ਧਨ-ਸੰਪਤੀ ਮਿਲਣ ਵਾਲੀ ਹੈ।

ਸ਼ੰਖ ਦੀ ਆਵਾਜ਼ ਸੁਣਾਈ ਦੇਣਾ

ਗਾਂ ਨੂੰ ਰੋਟੀ ਖਾਂਦੇ ਹੋਏ ਦੇਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਗਾਂ ਨੂੰ ਰੋਟੀ ਜਾਂ ਅੰਨ ਖਾਂਦੇ ਹੋਏ ਦੇਖਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਜੀਵਨ ਦੇ ਦੁੱਖ ਤੇ ਪਰੇਸ਼ਾਨੀਆਂ ਦਾ ਅੰਤ ਹੋ ਰਿਹਾ ਹੈ ਜਾਂ ਜਲਦੀ ਹੋਣ ਵਾਲਾ ਹੈ।

ਗਾਂ ਨੂੰ ਰੋਟੀ ਖਾਂਦੇ ਦੇਖਣਾ

ਕਿਹੜੇ ਲੋਕਾਂ ਦਾ ਸਾਥ ਮੌਤ ਵਰਗਾ ਕਸ਼ਟਦਾਇਕ ਹੁੰਦਾ ਹੈ?