04-11- 2025
TV9 Punjabi
Author:Yashika.Jethi
ਆਚਾਰਯ ਚਾਣਕਯ ਦੀ ਗਿਣਤੀ ਭਾਰਤੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਬੁੱਧੀਮਾਨ ਵਿਅਕਤੀਆਂ ਵਿੱਚ ਹੁੰਦੀ ਹੈ। ਆਚਾਰਯ ਚਾਣਕਯ ਦੀ ਨੀਤੀ ਮਨੁੱਖ ਨੂੰ ਹਰ ਹਾਲਤ ਵਿੱਚ ਸਮਝਦਾਰੀ ਨਾਲ ਫੈਸਲਾ ਲੈਣਾ ਸਿਖਾਂਦੀ ਹੈ।
ਚਾਣਕਯ ਨੇ ਜੀਵਨ ਵਿੱਚ ਅਜਿਹੇ ਕਈ ਨਿਯਮ ਦੱਸੇ ਹਨ, ਜਿਨ੍ਹਾਂ ਨੂੰ ਜੇ ਸਮਝ ਲਿਆ ਜਾਵੇ ਅਤੇ ਅਪਣਾ ਲਿਆ ਜਾਵੇ ਤਾਂ ਜੀਵਨ ਦੀ ਹਰ ਮੁਸ਼ਕਲ ਵਿੱਚ ਰਾਹ ਮਿਲ ਸਕਦਾ ਹੈ। ਉਹਨਾਂ ਨੇ ਕੁਝ ਗੱਲਾਂ ਨੂੰ ਗੰਭੀਰ ਵੀ ਦੱਸਿਆ ਹੈ।
ਚਾਣਕਯ ਨੀਤੀ ਦੇ ਅਨੁਸਾਰ, ਜੇ ਕੋਈ ਵਿਅਕਤੀ ਇਨ੍ਹਾਂ ਲੋਕਾਂ ਦੇ ਨਾਲ ਰਹਿੰਦਾ ਹੈ ਅਤੇ ਜੀਵਨ ਬਤੀਤ ਕਰਦਾ ਹੈ, ਤਾਂ ਉਸਦਾ ਜੀਵਨ ਮੌਤ ਦੇ ਬਰਾਬਰ ਕਸ਼ਟਦਾਇਕ ਹੋ ਸਕਦਾ ਹੈ। ਆਓ ਜਾਣੀਏ ਇਹ ਲੋਕ ਕੌਣ ਹਨ।
ਜੇ ਕਿਸੇ ਵਿਅਕਤੀ ਦੀ ਪਤਨੀ ਦੁਸ਼ਟ ਸੁਭਾਅ ਦੀ ਹੈ, ਅਰਥਾਤ ਉਹ ਵਾਰ-ਵਾਰ ਝਗੜਾ ਕਰਦੀ ਹੈ ਅਤੇ ਪਤੀ ਜਾਂ ਪਰਿਵਾਰ ਦਾ ਸਤਿਕਾਰ ਨਹੀਂ ਕਰਦੀ, ਤਾਂ ਉਹ ਘਰ ਕਦੇ ਸੁਖੀ ਨਹੀਂ ਰਹਿ ਸਕਦਾ। ਅਜਿਹੇ ਹਾਲਾਤਾਂ ਵਿੱਚ ਵਿਅਕਤੀ ਹਮੇਸ਼ਾਂ ਤਣਾਅ ਵਿੱਚ ਰਹਿੰਦਾ ਹੈ।
ਇੱਕ ਝੂਠਾ ਜਾਂ ਚਾਲਾਕ ਦੋਸਤ ਸਭ ਤੋਂ ਖਤਰਨਾਕ ਹੁੰਦਾ ਹੈ। ਜੋ ਮਿੱਤਰ ਲੋੜ ਦੇ ਸਮੇਂ ਗਾਇਬ ਹੋ ਜਾਵੇ, ਉਹ ਦੁਸ਼ਮਣ ਵਰਗਾ ਹੁੰਦਾ ਹੈ। ਅਜਿਹੇ ਵਿਅਕਤੀ ਦੇ ਕਾਰਨ ਮਨ ਅਤੇ ਆਤਮ-ਵਿਸ਼ਵਾਸ ਦੋਵੇਂ ਮਰਣ ਲੱਗਦੇ ਹਨ।
ਜੇ ਕਿਸੇ ਵਿਅਕਤੀ ਦਾ ਨੌਕਰ ਹਰ ਗੱਲ 'ਤੇ ਬਹਿਸ ਕਰੇ, ਮਾਲਕ ਨਾਲ ਬਦਤਮੀਜ਼ੀ ਕਰੇ ਜਾਂ ਕੰਮ ਟਾਲੇ, ਤਾਂ ਉਹ ਘਰ ਦੀ ਵਿਵਸਥਾ ਅਤੇ ਮਾਨਸਿਕ ਸ਼ਾਂਤੀ ਦੋਵੇਂ ਨਸ਼ਟ ਕਰ ਦਿੰਦਾ ਹੈ।
ਜੇ ਕੋਈ ਵਿਅਕਤੀ ਅਜਿਹੇ ਘਰ ਵਿੱਚ ਰਹਿੰਦਾ ਹੈ,ਜਿੱਥੇ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੋਵੇ ਅਤੇ ਤਣਾਅ ਭਰਿਆ ਮਾਹੌਲ ਹੋਵੇ, ਤਾਂ ਉਹ ਹਰ ਪਲ ਡਰ ਵਿੱਚ ਜੀਊਂਦਾ ਹੈ। ਅਜਿਹੇ ਹਾਲਾਤਾਂ ਵਿੱਚ ਵਿਅਕਤੀ ਮਾਨਸਿਕ ਤੌਰ 'ਤੇ ਮਰ ਜਾਂਦਾ ਹੈ।