29-10- 2025
TV9 Punjabi
Author:Yashika.Jethi
ਹਰ ਘਰ ਵਿੱਚ ਸਾਫ- ਸਫ਼ਾਈ ਕੀਤੀ ਜਾਂਦੀ ਹੈ ਕਿਉਂਕਿ ਲੋਕ ਸਫ਼ਾਈ ਨੂੰ ਖੁਸ਼ੀ ਅਤੇ ਸੁੱਖ-ਸ਼ਾਂਤੀ ਨਾਲ ਜੋੜ ਕੇ ਦੇਖਦੇ ਹਨ। ਝਾੜੂ ਰੋਜ਼ਾਨਾ ਦੇ ਘਰੇਲੂ ਕੰਮਾਂ ਦਾ ਅਹਿਮ ਹਿੱਸਾ ਹੈ।
ਵਾਸਤੂ ਸ਼ਾਸਤਰ ਵਿੱਚ ਝਾੜੂ ਦੀ ਮਹੱਤਤਾ ਬਾਰੇ ਕਾਫੀ ਕੁਝ ਦੱਸਿਆ ਗਿਆ ਹੈ। ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ, ਸਗੋਂ ਇਹ ਘਰ ਦੀ ਊਰਜਾ ਅਤੇ ਦੌਲਤ ਨਾਲ ਵੀ ਜੁੜਿਆ ਹੋਇਆ ਹੈ।
ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਝਾੜੂ ਸਹੀ ਥਾਂਵਾਂ 'ਤੇ ਰੱਖੇ ਜਾਂਦੇ ਹਨ, ਉਥੇ ਸ਼ਾਂਤੀ ਅਤੇ ਖੁਸ਼ੀ ਬਣੀ ਰਹਿੰਦੀ ਹੈ। ਹਾਲਾਂਕਿ, ਗਲਤ ਜਗ੍ਹਾ 'ਤੇ ਰੱਖਿਆ ਗਿਆ ਝਾੜੂ ਨਕਾਰਾਤਮਕਤਾ ਲਿਆਉਂਦਾ ਹੈ ਅਤੇ ਉੱਥੇ ਬਰਕਤ ਦੀ ਘਾਟ ਵੀ ਹੋ ਜਾਂਦੀ ਹੈ।
ਇਸ ਲਈ, ਜ਼ਰੂਰੀ ਹੈ ਕਿ ਲੋਕ ਜਾਣ ਲੈਣ ਕਿ ਘਰ ਵਿੱਚ ਝਾੜੂ ਕਿੱਥੇ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਦੱਸਦਾ ਹੈ ਕਿੱਥੇ ਝਾੜੂ ਨਹੀਂ ਰੱਖਣੇ ਚਾਹੀਦੇ।
ਝਾੜੂ ਨੂੰ ਪੂਜਾ ਘਰ ਜਾਂ ਮੰਦਰ ਦੇ ਨੇੜੇ ਨਹੀਂ ਰੱਖਣਾ ਚਾਹੀਦਾ। ਝਾੜੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਇਸਨੂੰ ਪੂਜਾ ਘਰ ਜਾਂ ਮੰਦਰ ਵਿੱਚ ਰੱਖਣਾ ਅਨੁਚਿਤ ਮੰਨਿਆ ਜਾਂਦਾ ਹੈ।
ਝਾੜੂ ਨੂੰ ਬਾਥਰੂਮ ਜਾਂ ਨਾਲੀ ਦੇ ਨੇੜੇ ਨਹੀਂ ਰੱਖਣਾ ਚਾਹੀਦਾ। ਵਾਸਤੂ ਅਨੁਸਾਰ ਅਜਿਹਾ ਕਰਨਾ ਗਲਤ ਮੰਨਿਆ ਜਾਂਦਾ ਹੈ। ਇਹ ਘਰ ਵਿੱਚ ਨਕਾਰਾਤਮਕ ਊਰਜਾ ਲਿਆਉਂਦਾ ਹੈ।
ਮੁੱਖ ਦਰਵਾਜ਼ੇ ਦੇ ਨੇੜੇ ਝਾੜੂ ਨਹੀਂ ਰੱਖਣਾ ਚਾਹੀਦਾ। ਮੁੱਖ ਦਰਵਾਜ਼ੇ ਦੇ ਨੇੜੇ ਝਾੜੂ ਰੱਖਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਰੁਕ ਜਾਂਦੀ ਹੈ। ਇਸ ਲਈ, ਝਾੜੂ ਨੂੰ ਮੁੱਖ ਦਰਵਾਜ਼ੇ ਦੇ ਨੇੜੇ ਨਾ ਰੱਖੋ।