ਯਮਰਾਜ ਵੀ ਕਿਉਂ ਨਹੀਂ ਲੈ ਸਕੇ ਹਨੂੰਮਾਨ ਜੀ ਦੇ ਪ੍ਰਾਣ?

07-10- 2025

TV9 Punjabi

Author: Yashika.Jethi

ਅਮਰ ਹਨੂੰਮਾਨ ਜੀ

ਸ਼ਾਸਤਰਾਂ ਅਤੇ ਪੁਰਾਣਾਂ ਮੁਤਾਬਕ ਹਨੂੰਮਾਨ ਜੀ ਨੂੰ ਅਮਰ ਕਿਹਾ ਜਾਂਦਾ ਹੈ। ਭਾਵ ਮੌਤ ਵੀ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਜਾਣਦੇ ਹਾਂ ਕਿ ਹਨੂੰਮਾਨ ਜੀ ਨੂੰ ਅਮਰਤਾ ਦਾ ਵਰਦਾਨ ਕਿਸਨੇ ਦਿੱਤਾ ਸੀ।

ਮਾਤਾ ਸੀਤਾ ਦਾ ਵਰਦਾਨ

ਲੰਕਾ ਦੇਹਨ ਤੋਂ ਬਾਅਦ ਜਦੋਂ ਹਨੂੰਮਾਨ ਜੀ ਨੇ ਭਗਵਾਨ ਰਾਮ ਦਾ ਸੰਦੇਸ਼ ਮਾਤਾ ਸੀਤਾ ਨੂੰ ਦਿੱਤਾ, ਤਾਂ ਮਾਤਾ ਸੀਤਾ ਨੇ ਖੁਸ਼ ਹੋ ਕੇ ਉਨ੍ਹਾਂ ਨੇ ਵਰਦਾਨ ਦਿੱਤਾ। ਇਸ ਤੋਂ ਬਾਅਦ ਹਨੂੰਮਾਨ ਜੀ ਅਮਰ ਹੋ ਗਏ।

ਜਦੋਂ ਭਗਵਾਨ ਰਾਮ ਨੇ ਧਰਤੀ ਛੱਡ ਕੇ ਵੈਕੁੰਠ ਜਾਣ ਦਾ ਫੈਸਲਾ ਕੀਤਾ ਤਾਂ ਹਨੂਮਾਨ ਜੀ ਨੇ ਉਨ੍ਹਾਂ ਦੇ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ। ਇਸ 'ਤੇ ਭਗਵਾਨ ਰਾਮ ਨੇ ਉਨ੍ਹਾਂ ਨੂੰ ਅਮਰਤਾ (ਅੰਤ ਕਾਲ ਤੱਕ ਰਹਿਣਾ ) ਦਾ ਆਸ਼ੀਰਵਾਦ ਦਿੱਤਾ।

ਭਗਵਾਨ ਰਾਮ ਦਾ ਆਸ਼ੀਰਵਾਦ

ਜਦੋਂ ਹਨੂੰਮਾਨ ਨੇ ਬਚਪਨ ਵਿੱਚ ਸੂਰਜ ਨੂੰ ਫਲ ਸਮਝ ਕੇ ਨਿਗਲ ਲਿਆ ਸੀ ਤਾਂ ਉਹ ਇੰਦਰ ਦੇਵ ਦੇ ਵਜਰ ਨਾਲ ਬੇਹੋਸ਼ ਹੋ ਗਏ ਸਨ। ਗੁੱਸੇ ਵਿੱਚ ਆਏ ਪਵਨ ਦੇਵਤਾ ਨੂੰ ਸ਼ਾਂਤ ਕਰਨ ਲਈ ਸਾਰੇ ਦੇਵਤਿਆਂ ਨੇ ਹਨੂੰਮਾਨ ਨੂੰ ਕਈ ਵਰਦਾਨ ਦਿੱਤੇ।

ਦੇਵਤਿਆਂ ਤੋਂ ਵਰਦਾਨ

ਹਨੂੰਮਾਨ ਜੀ ਨੂੰ ਇਹ ਮਿਲੇ ਵਰਦਾਨ 

ਮਿਥਿਹਾਸ ਦੇ ਮੁਤਾਬਕ, ਭਗਵਾਨ ਬ੍ਰਹਮਾ ਨੇ ਉਨ੍ਹਾਂ ਨੂੰ ਲੰਬੀ ਉਮਰ, ਮਹਾਨ ਬੁੱਧੀ ਅਤੇ ਕਿਸੇ ਵੀ ਹਥਿਆਰ ਤੋਂ ਨਾ ਮਾਰੇ ਜਾਣ ਦਾ ਵਰਦਾਨ ਦਿੱਤਾ। ਇੰਦਰ ਦੇਵਤਾ ਨੇ ਉਨ੍ਹਾਂ ਨੂੰ ਇੱਛਾ ਮ੍ਰਿਤਿਯੂ ਦਾ ਵਰਦਾਨ ਦਿੱਤਾ ਅਤੇ ਸੂਰਜ ਦੇਵਤਾ ਨੇ ਉਨ੍ਹਾਂ ਨੂੰ  ਤੇਜ ਅਤੇ ਗਿਆਨ ਪ੍ਰਦਾਨ ਕੀਤਾ।

ਪਵਨ ਪੁੱਤਰ ਅਤੇ ਰੁਦ੍ਰਾਵਤਾਰ ਹੋਣਾ

ਹਨੂੰਮਾਨ ਜੀ ਪਵਨ ਦੇਵ (ਵਾਯੂ ਦੇ ਦੇਵਤਾ) ਦੇ ਪੁੱਤਰ ਹਨ। ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਅਮਰਤਾ ਦਾ ਵਰਦਾਨ ਵੀ ਦਿੱਤਾ ਸੀ।  ਰੁਦ੍ਰਾਵਤਾਰ ਹੋਣ ਦੇ ਕਾਰਨ ਉਹ ਸ਼ਕਤੀਸ਼ਾਲੀ ਦੇਵਤਾ ਹਨ, ਜਿਨ੍ਹਾਂ 'ਤੇ ਯਮਰਾਜ ਦੇ ਨਿਯਮ ਵੀ ਦੇ ਲਾਗੂ ਨਹੀਂ ਹੁੰਦੇ ।

ਯਮਰਾਜ ਨਾਲ ਹੋਇਆ ਯੁੱਧ

ਕੁਝ ਕਥਾਵਾਂ ਵਿੱਚ ਜ਼ਿਕਰ ਹੈ ਕਿ ਹਨੂੰਮਾਨ ਜੀ ਦੀ ਅਟੁੱਟ ਭਗਤੀ ਅਤੇ ਉਨ੍ਹਾਂ ਦੇ ਆਸ਼ੀਰਵਾਦਾਂ ਦੀ ਸ਼ਕਤੀ ਅੱਗੇ ਯਮਰਾਜ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਨੂੰ ਆਪਣੇ ਕਰਮ ਮਾਰਗ ਤੋਂ ਪਿੱਛੇ ਹਟਣਾ ਪਿਆ।

ਸਾਲਾਂ ਤੋਂ ਬੰਦ ਹੈ ਬੈਂਕ ਅਕਾਂਊਂਟ ? ਇੰਝ ਕਢਵਾਓ ਦੁਬਾਰਾ ਪੈਸੇ