ਸਾਲਾਂ ਤੋਂ ਬੰਦ ਹੈ ਬੈਂਕ ਅਕਾਂਊਂਟ ? ਇੰਝ ਕਢਵਾਓ ਦੁਬਾਰਾ ਪੈਸੇ

06-10- 2025

TV9 Punjabi

Author: Yashika.Jethi

ਇਨਆਪਰੇਟਿਵ ਅਕਾਂਊਂਟ 

ਜੇਕਰ ਤੁਸੀਂ ਆਪਣੇ ਬੈਂਕ ਅਕਾਂਊਂਟ ਨੂੰ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਹੀਂ ਵਰਤ ਰਹੇ ਹੋ ਤਾਂ ਇਨਆਪਰੇਟਿਵ ਅਕਾਂਊਂਟ ਬਣ ਜਾਂਦਾ ਹੈ। ਅਜਿਹੇ ਅਕਾਂਊਂਟ ਤੋਂ ਪੈਸੇ ਕਢਵਾਉਣਾ ਮੁਸ਼ਕਲ ਹੋ ਸਕਦਾ ਹੈ। ਪਰ ਹੁਣ RBI ਤੁਹਾਡੀ ਮਦਦ ਕਰੇਗਾ।

RBI ਦਾ ਨਵਾਂ ਕਦਮ

RBI ਅਕਤੂਬਰ ਤੋਂ ਦਸੰਬਰ 2025 ਤੱਕ ਦੇਸ਼ ਭਰ ਦੇ ਹਰ ਜ਼ਿਲ੍ਹੇ ਵਿੱਚ Special Outreach Camps  ਲਗਾਏਗਾ। ਇਨ੍ਹਾਂ ਕੈਂਪਾਂ ਵਿੱਚ ਤੁਸੀ ਆਪਣੇ ਬੰਦ ਅਕਾਂਊਂਟ ਤੋਂ ਪੈਸੇ ਕੱਢਵਾ ਸਕਦੇ ਹੋ। 

ਜੇਕਰ ਅਕਾਂਊਂਟ 10 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ Inactive ਰਹਿੰਦਾ ਹੈ, ਤਾਂ ਬੈਂਕ ਰਕਮ ਨੂੰ RBI ਦੇ Depositor Education and Awareness (DEA) ਫੰਡ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ। 

ਕਦੋਂ ਟ੍ਰਾਂਸਫਰ ਹੁੰਦਾ ਹੈ ਪੈਸਾ ?

ਜੇਕਰ ਤੁਸੀਂ ਆਪਣਾ ਪੁਰਾਣਾ ਅਕਾਂਊਂਟ ਕਿਤੇ ਭੁੱਲ ਗਏ ਹੋ, ਤਾਂ ਅਕਤੂਬਰ ਤੋਂ ਦਸੰਬਰ 2025 ਵਿਚਕਾਰ ਚੱਲ ਰਹੇ RBI Unclaimed Asset Camps'ਤੇ ਜ਼ਰੂਰ ਜਾਓ, ਉੱਥੇ ਤੁਹਾਨੂੰ ਤੁਰੰਤ ਮਦਦ ਅਤੇ ਗਾਈਡੈਂਸ  ਮਿਲੇਗੀ।

ਇੰਝ ਚੁੱਕੋ ਫਾਇਦਾ

ਆਨਲਾਈਨ ਤਰੀਕਾ ਵੀ ਆਸਾਨ 

ਤੁਸੀਂ ਆਪਣੇ ਘਰ ਬੈਠੇ ਹੀ ਆਪਣੇ Unclaimed Deposits ਸਰਚ ਕਰ ਸਕਦੇ ਹੋ। ਬਸ ਆਪਣੇ ਬੈਂਕ ਦੀ ਵੈੱਬਸਾਈਟ ਜਾਂ RBI ਦੇ UDGAM Portal 'ਤੇ ਜਾਓ। ਇਹ Portal ਫਿਲਹਾਲ 30 ਬੈਂਕਾਂ ਨੂੰ ਕਵਰ ਕਰਦਾ ਹੈ।

ਆਪਣਾ ਪੈਸਾ ਵਾਪਸ ਲਵੋਂ, ਬੇਫਿਕਰ ਰਹੋ

ਤੁਹਾਡਾ ਪੈਸਾ ਕਦੇ ਖਤਮ ਨਹੀਂ ਹੁੰਦਾ, ਭਾਵੇਂ ਉਹ ਕਿਸੇ ਬੰਦ ਖਾਤੇ ਵਿੱਚ ਹੋਵੇ ਜਾਂ DEA ਫੰਡ ਵਿੱਚ ਟ੍ਰਾਂਸਫਰ ਕੀਤਾ ਗਿਆ ਹੋਵੇ। ਸਹੀ ਪ੍ਰਕਿਰਿਆਵਾਂ ਦੀ ਪਾਲਣਾ ਕਰਕੇ, ਤੁਸੀਂ ਆਪਣੇ ਪੈਸੇ ਅਤੇ ਵਿਆਜ ਦੋਵੇਂ ਵਾਪਸ ਪਾ ਸਕਦੇ ਹੋ।

ਆਧਾਰ ਕੇਂਦਰ ਵਿਕਲਪ

ਜੇਕਰ ਤੁਹਾਡਾ ਮੋਬਾਈਲ ਨੰਬਰ ਲਿੰਕ ਨਹੀਂ ਹੈ, ਤਾਂ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਓ। ਆਪਣੇ  ਵੈਲਿਡ ਆਈਡੀ (ਪੈਨ, ਵੋਟਰ ਆਈਡੀ) ਨਾਲ ਲੈ ਜਾਓ। ਸਟਾਫ ਤੁਹਾਡੀ ਪਛਾਣ ਆਈਡੀ ਦੀ ਚੈਕਿੰਗ ਕਰੇਗਾ ਅਤੇ ਤੁਹਾਡਾ ਆਧਾਰ ਨੰਬਰ ਦੱਸ ਦੇਵੇਗਾ ।

ਆਧਾਰ ਨੰਬਰ ਭੁੱਲ ਗਏ ਹੋ? ਸਿਰਫ਼ ਇੱਕ ਕਾਲ ਵਿੱਚ ਚੱਲੇਗਾ ਪਤਾ