ਆਧਾਰ ਨੰਬਰ ਭੁੱਲ ਗਏ ਹੋ? ਸਿਰਫ਼ ਇੱਕ ਕਾਲ ਵਿੱਚ ਚੱਲੇਗਾ ਪਤਾ

06-10- 2025

TV9 Punjabi

Author: Yashika.Jethi

ਭੁੱਲ ਗਏ ਹੋ ਆਧਾਰ ਕਾਰਡ ਨੰਬਰ ?

ਚਿੰਤਾ ਨਾ ਕਰੋ! ਹੁਣ ਨਾ ਕੋਈ ਲੰਬੀ ਲਾਈਨ, ਨਾ ਹੀ ਕੋਈ ਹੋਰ ਪਰੇਸ਼ਾਨੀ -ਸਿਰਫ਼ ਇੱਕ ਕਾਲ ਵਿੱਚ ਆਪਣਾ ਆਧਾਰ ਨੰਬਰ ਪਤਾ ਕਰ ਸਕਦੇ ਹੋ!

ਕਿਉਂ ਜ਼ਰੂਰੀ ਹੈ ਆਧਾਰ ਨੰਬਰ? 

ਬੈਂਕ ਅਕਾਂਊਂਟ ਖੋਲ੍ਹਣ ਤੋਂ ਲੈ ਕੇ ਮੋਬਾਈਲ ਸਿਮ ਕਾਰਡ, ਪੈਨ ਕਾਰਡ, ਸਰਕਾਰੀ ਯੋਜਨਾਵਾਂ ਤੱਕ, ਹਰ ਜਗ੍ਹਾ ਆਧਾਰ ਜ਼ਰੂਰੀ ਹੈ। ਇਸ ਲਈ ਨੰਬਰ ਭੁੱਲਣਾ ਪਰੇਸ਼ਾਨੀ ਹੋ ਸਕਦੀ ਹੈ।

UIDAI ਟੋਲ ਫ੍ਰੀ ਨੰਬਰ 1947 'ਤੇ ਕਾਲ ਕਰੋ। ਇਹ ਹੈਲਪਲਾਈਨ 24x7 ਕੰਮ ਕਰਦੀ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਹੱਲ -ਸਿਰਫ਼ ਇੱਕ ਕਾਲ!

ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ, ਕਿਉਂਕਿ ਉਸੇ ਨੰਬਰ 'ਤੇ SMS ਭੇਜਿਆ ਜਾਵੇਗਾ। ਇਹ ਸਭ ਤੋਂ ਮਹੱਤਵਪੂਰਨ ਸੁਰੱਖਿਆ ਕਦਮ ਹੈ।

ਜ਼ਰੂਰੀ ਸ਼ਰਤ

ਵੈੱਬਸਾਈਟ ਤੋਂ ਵੀ ਕਰ ਸਕਦੇ ਹੋ ਰਿਕਵਰ 

ਆਧਾਰ ਨੂੰ ਵੈੱਬਸਾਈਟ UIDAI.gov.in 'ਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ, "Retrieve Lost or Forgotten EID/UID" ਵਿਕਲਪ ਦੀ ਚੋਣ ਕਰੋ। ਇੱਕ ਵਾਰ OTP ਆਉਣ ਤੋਂ ਬਾਅਦ ਤੁਹਾਨੂੰ ਤੁਰੰਤ SMS/ਈ-ਮੇਲ ਰਾਹੀਂ ਨੰਬਰ ਮਿਲ ਜਾਵੇਗਾ।

mAadhaar ਐਪ ਦੀ ਵਰਤੋਂ 

mAadhaar ਐਪ ਦੀ ਵਰਤੋਂ ਕਰਕੇ ਵੀ ਆਧਾਰ ਰਿਕਵਰ ਕਰ ਸਕਦੇ ਹੋ। ਐਪ ਖੋਲ੍ਹੋ ਅਤੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰੋ। ਲੌਗਇਨ ਕਰਨ ਤੋਂ ਬਾਅਦ ਤੁਹਾਡੀ Aadhaar ਡਿਟੈਲਸ ਸਕ੍ਰੀਨ 'ਤੇ ਦਿਖਾਈ ਦੇਵੇਗੀ ।

ਆਧਾਰ ਕੇਂਦਰ ਵਿਕਲਪ

ਜੇਕਰ ਤੁਹਾਡਾ ਮੋਬਾਈਲ ਨੰਬਰ ਲਿੰਕ ਨਹੀਂ ਹੈ, ਤਾਂ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਓ। ਆਪਣੇ  ਵੈਲਿਡ ਆਈਡੀ (ਪੈਨ, ਵੋਟਰ ਆਈਡੀ) ਨਾਲ ਲੈ ਜਾਓ। ਸਟਾਫ ਤੁਹਾਡੀ ਪਛਾਣ ਆਈਡੀ ਦੀ ਚੈਕਿੰਗ ਕਰੇਗਾ ਅਤੇ ਤੁਹਾਡਾ ਆਧਾਰ ਨੰਬਰ ਦੱਸ ਦੇਵੇਗਾ ।

ਕਰਵਾ ਚੌਥ 'ਤੇ ਅਰਘ ਨਾ ਦੇਣ 'ਤੇ ਕੀ ਹੋਵੇਗਾ ?