07-10- 2025
TV9 Punjabi
Author: Yashika.Jethi
ਸਾਡੇ ਚੋਂ ਬਹੁਤ ਸਾਰੇ ਲੋਕ ਕਰਜ਼ੇ ਦੇ ਬੋਝ ਹੇਠ ਦੱਬੇ ਹੁੰਦੇ ਹਨ। ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਆਪਣੇ ਕਾਰੋਬਾਰ ਨੂੰ ਵਧਦਾ ਦੇਖਣਾ ਚਾਹੁੰਦੇ ਹਨ। ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਉਪਾਅ ਲੱਭਣ ਦੀ ਕੋਸ਼ਿਸ਼ ਵੀ ਕਰਦੇ ਹਨ।
ਦੀਵਾਲੀ ਦੀ ਰਾਤ ਨੂੰ ਕੁਝ ਉਪਾਅ ਕਰਨ ਨਾਲ ਕਰਜ਼ੇ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕਾਰੋਬਾਰ ਵਿੱਚ ਵਾਧਾ ਹੋ ਸਕਦਾ ਹੈ। ਇਹ ਉਪਾਅ ਪੰਡਿਤ ਪ੍ਰਦੀਪ ਮਿਸ਼ਰਾ ਵੱਲੋਂ ਦੱਸੇ ਗਏ ਹਨ।
ਪ੍ਰਸਿੱਧ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਦੱਸਦੇ ਹਨ ਕਿ ਦੀਵਾਲੀ ਦੀ ਰਾਤ ਨੂੰ 11:30 ਤੋਂ 12:30 ਦੇ ਵਿਚਕਾਰ ਤਿੰਨ ਘਿਓ ਦੇ ਦੀਵੇ ਰੱਖਣੇ ਹਨ।
ਇਨ੍ਹਾਂ ਤਿੰਨਾਂ ਦੀਵਿਆਂ ਨੂੰ ਪਿੱਪਲ, ਆਂਵਲਾ, ਜਾਂ ਬੇਲਪੱਤਰ ਦੇ ਦਰੱਖਤਾਂ ਵਿੱਚੋਂ ਕਿਸੇ ਇੱਕ ਦੇ ਹੇਠਾਂ ਰੱਖੋ। ਇੱਕ ਭਗਵਾਨ ਗਣੇਸ਼ ਦੇ ਨਾਮ 'ਤੇ, ਇੱਕ ਦੇਵੀ ਲਕਸ਼ਮੀ ਦੇ ਨਾਮ 'ਤੇ, ਅਤੇ ਇੱਕ ਦੇਵੀ ਸਰਸਵਤੀ ਦੇ ਨਾਮ 'ਤੇ ਰੱਖੋ।
ਅ
ਇੱਕ ਗੋਲ ਬੱਤੀ ਵਾਲਾ ਦੀਵਾ ਅਤੇ ਦੋ ਲੰਬੀਆਂ ਬੱਤੀਆਂ ਵਾਲੇ ਦੀਵੇ ਰੱਖੋ। ਘਿਓ ਨਾਲ ਭਰੇ ਦੀਵਿਆਂ ਵਿੱਚ ਕਮਲ ਦੇ ਬੀਜ ਰੱਖੋ ਅਤੇ ਮਾਤਾ ਲਕਸ਼ਮੀ, ਆਪਣੇ ਵੱਡੇ ਵਡੇਰੇ ਅਤੇ ਕੁਬੇਰ ਭਗਵਾਨ ਨੂੰ ਯਾਦ ਕਰਦੇ ਹੋਏ, ਇਹ ਸਾਰੇ ਦੀਵੇ ਰੁੱਖ ਹੇਠ ਰੱਖ ਦਿਓ।
ਅ
ਇਸ ਤੋਂ ਬਾਅਦ, ਘਰ ਵਾਪਸ ਆ ਕੇ ਮਾਤਾ ਲਕਸ਼ਮੀ ਨੂੰ ਮੱਥਾ ਟੇਕੋ। ਫਿਰ ਪੂਜਾ ਵੇਲ੍ਹੇ ਰੱਖੇ ਚਾਂਦੀ ਦੇ ਸਿੱਕਿਆਂ ਨੂੰ ਆਪਣੀ ਤਿਜੋਰੀ ਵਿੱਚ ਰੱਖੋ। ਇਹ ਸੱਚ ਹੈ ਕਿ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।
ਅ
ਇਸ ਉਪਾਅ ਨੂੰ ਕਰਨ ਨਾਲ, ਤੁਹਾਡਾ ਕਾਰੋਬਾਰ ਇੱਕ ਸਾਲ ਦੇ ਅੰਦਰ ਤੇਜ਼ੀ ਨਾਲ ਵਧੇਗਾ। ਮੁਨਾਫ਼ਾ ਵੀ ਹੋਵੇਗਾ। ਜਿਨ੍ਹਾਂ ਵੀ ਕਰਜ਼ਾ ਹੈ ਉਸ ਤੋਂ ਛੁਟਕਾਰਾ ਵੀ ਮਿਲ ਜਾਵੇਗਾ।