13-10- 2025
TV9 Punjabi
Author: Yashika Jethi
ਮਨੁੱਖ ਨੂੰ ਸੂਰਜ ਤੋਂ ਰੌਸ਼ਨੀ, ਧਰਤੀ ਤੋਂ ਭੋਜਨ, ਪਾਣੀ ਤੋਂ ਠੰਡਕ, ਹਵਾ ਤੋਂ ਆਕਸੀਜਨ ਮਿਲਦੀ ਹੈ। ਇਨ੍ਹਾਂ ਤੋਂ ਬਿਨਾਂ ਵਿਆਕਤੀ ਦਾ ਜੀਵਨ ਨਹੀਂ ਹੈ।
ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ਦੁਨੀਆਂ ਵਿੱਚ ਕੁਝ ਉਧਾਰ ਲੈਂਦਾ ਹੈ ਅਤੇ ਉਸ ਨੂੰ ਵਾਪਸ ਨਹੀਂ ਕਰ ਪਾਉਂਦਾ ਤਾਂ ਉਹ ਕਰਜਾਈ ਹੋ ਜਾਂਦਾ ਹੈ। ਉਸ ਨੂੰ ਕਰਜ਼ਾ ਚੁਕਾਉਣ ਲਈ ਆਉਣਾ ਪੈਂਦਾ ਹੈ।
ਕਥਾਵਾਚਕ ਦੇਵਕੀਨੰਦਨ ਠਾਕੁਰ ਦੇ ਮੁਤਾਬਕ ਤਿੰਨ ਕਰਜ਼ੇ ਹਨ । ਜਿਨ੍ਹਾਂ ਨੂੰ ਚੁਕਾਏ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਜਾਣੋਂ ਇਨ੍ਹਾਂ ਕਰਜ਼ਿਆਂ ਬਾਰੇ ।
ਪਹਿਲਾ ਕਰਜਾ ਦੇਵਤਿਆਂ ਪ੍ਰਤੀ ਹੁੰਦਾ ਹੈ। ਇਹ ਕਰਜ਼ਾ ਹਵਨ-ਯੱਗ ਰਾਹੀਂ ਚੁਕਾਇਆ ਜਾ ਸਕਦਾ ਹੈ। ਇਸ ਲਈ, ਹਰੇਕ ਵਿਅਕਤੀ ਨੂੰ ਯੱਗ ਜਾਂ ਹਵਨ ਕਰਨਾ ਚਾਹੀਦਾ ਹੈ। ਇਹ ਨਿਯਮ ਦੇਵਤਿਆਂ ਪ੍ਰਤੀ ਆਪਣਾ ਕਰਜਾ ਚੁਕਾਉਣ ਵਿੱਚ ਮਦਦ ਕਰ ਸਕਦਾ ਹੈ।
ਅ
ਜੇਕਰ ਰਿਸ਼ੀ ਨਾ ਹੁੰਦੇ ਤਾਂ ਮਨੁੱਖਾਂ ਨੂੰ ਸ਼ਾਸਤਰਾਂ ਅਤੇ ਵੇਦਾਂ ਦਾ ਗਿਆਨ ਨਾ ਹੁੰਦਾ। ਰਿਸ਼ੀ-ਮੁਨੀ ਦਾ ਕਰਜ਼ਾ ਚੁਕਾਉਣ ਲਈ ਸ਼ਾਸਤਰਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਭਾਗਵਤ ਕਥਾ ਸੁਣਨੀ ਚਾਹੀਦੀ ਹੈ ।
ਅ
ਪਿਤਰਾਂ (ਪੁਰਖਿਆਂ) ਦਾ ਕਰਜ਼ਾ ਮਹੱਤਵਪੂਰਨ ਕਰਜ਼ਾ ਹੈ। ਇਸ ਕਰਜ ਨੂੰ ਅਮਾਵਸਿਆ ਅਤੇ ਪੂਰਨਮਾਸ਼ੀ ਵਾਲੇ ਦਿਨ ਆਪਣੇ ਪੁਰਖਿਆਂ ਦੀ ਪ੍ਰਾਰਥਨਾ ਕਰਕੇ ਅਤੇ ਚੰਗੇ ਕਰਮ ਕਰਕੇ ਚੁਕਾਇਆ ਜਾ ਸਕਦਾ ਹੈ।
ਅ
ਜੇਕਰ ਕੋਈ ਪਿਤਰਾਂ ਲਈ ਤਰਪਣ ਅਤੇ ਸ਼ੁਭ ਕੰਮ ਨਹੀਂ ਕਰਦਾ ਹੈ ਤਾਂ ਪਿਤਰ ਦੋਸ਼ ਉਸ 'ਤੇ ਅਸਰ ਪਾਉਂਦਾ ਹੈ ,ਜਿਸ ਕਾਰਨ ਪਰਿਵਾਰ ਦੀ ਖੁਸ਼ੀ ਖਤਮ ਹੋ ਜਾਂਦੀ ਹੈ ਅਤੇ ਘਰ ਵਿੱਚ ਦੁੱਖਾਂ ਦਾ ਵਾਸ ਹੋਣ ਲੱਗਦਾ ਹੈ।