14-08- 2024
TV9 Punjabi
Author: Isha Sharma
ਦਿੱਲੀ ਵਿੱਚ ਬਣਿਆ ਲਾਲ ਕਿਲਾ ਕਰੀਬ 250 ਏਕੜ ਵਿੱਚ ਫੈਲਿਆ ਹੋਇਆ ਹੈ। ਕਿਸੇ ਸਮੇਂ ਇਸ ਦੇ 6 ਦਰਵਾਜ਼ੇ ਹੁੰਦੇ ਸਨ।
Credit: Getty Images/Pixabay
ਹਾਲਾਂਕਿ, ਵਰਤਮਾਨ ਵਿੱਚ ਇਨ੍ਹਾਂ 6 ਦਰਵਾਜ਼ਿਆਂ ਵਿੱਚੋਂ ਸਿਰਫ਼ ਇੱਕ ਹੀ ਵਰਤੋਂ ਵਿੱਚ ਹੈ। ਇਸ ਨੂੰ ਲਾਹੌਰੀ ਗੇਟ ਕਿਹਾ ਜਾਂਦਾ ਹੈ।
ਲਾਲ ਕਿਲ੍ਹੇ ਨੂੰ ਬਣਾਉਣ ਵਿੱਚ ਲਗਭਗ 10 ਸਾਲ ਦਾ ਸਮਾਂ ਲੱਗਾ। ਇਸ ਦਾ ਕੰਮ 1648 ਵਿਚ ਪੂਰਾ ਹੋਇਆ ਸੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਪ੍ਰਧਾਨ ਮੰਤਰੀ ਇਸ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹਨ, ਜੋ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹੈ।
1648 ਵਿਚ ਲਾਲ ਕਿਲ੍ਹਾ ਬਣਾਉਣ 'ਤੇ ਲਗਭਗ ਇਕ ਕਰੋੜ ਰੁਪਏ ਖਰਚ ਕੀਤੇ ਗਏ ਸਨ।
ਲਾਲ ਕਿਲਾ ਕੰਪਲੈਕਸ ਇੰਨਾ ਵੱਡਾ ਹੈ ਕਿ ਇਸ ਦੀਆਂ ਕੰਧਾਂ 2.5 ਕਿਲੋਮੀਟਰ ਲੰਬੀਆਂ ਹਨ।
ਲਾਲ ਕਿਲ੍ਹੇ ਦੀਆਂ ਕੰਧਾਂ ਦੀ ਉਚਾਈ ਯਮੁਨਾ ਨਦੀ ਵੱਲ 18 ਮੀਟਰ ਹੈ ਅਰਥਾਤ ਪਿਛਲੇ ਪਾਸੇ ਅਤੇ ਚਾਂਦਨੀ ਚੌਕ ਵੱਲ 33 ਮੀਟਰ।