ਅਜ਼ਾਦੀ ਲਈ ਮਹਾਤਮਾ ਗਾਂਧੀ ਨੇ ਚਲਾਏ ਸੀ ਇਹ 5 ਅੰਦੋਲਨ

13-08- 2024

TV9 Punjabi

Author: Isha Sharma

ਇਸ ਆਜ਼ਾਦੀ ਦਿਵਸ 'ਤੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਪੂਰੇ ਹੋ ਰਹੇ ਹਨ। ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੇ ਮਹਾਨ ਦੇਸ਼ਭਗਤਾਂ ਨੇ ਯੋਗਦਾਨ ਦਿੱਤਾ ਹੈ।

ਦੇਸ਼ਭਗਤ

Credit: pixabay/getty/wikimedia

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੀ ਆਜ਼ਾਦੀ ਲਈ ਸੈਂਕੜੇ ਅੰਦੋਲਨਾਂ ਦੀ ਅਗਵਾਈ ਕੀਤੀ। ਆਓ ਅਜਿਹੇ 5 ਅੰਦੋਲਨਾਂ ਬਾਰੇ ਜਾਣਦੇ ਹਾਂ ।

5 ਅੰਦੋਲਨ

ਗਾਂਧੀ ਜੀ ਨੇ ਆਪਣਾ ਪਹਿਲਾ ਸੱਤਿਆਗ੍ਰਹਿ 1917 ਵਿੱਚ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਨੀਲ ਬਾਗਾਂ ਦੇ ਮਾਲਕਾਂ ਦੀ ਤਰਫੋਂ ਅੰਗਰੇਜ਼ਾਂ ਦਾ ਵਿਰੋਧ ਕੀਤਾ।

 ਸੱਤਿਆਗ੍ਰਹਿ

ਅਪ੍ਰੈਲ 1919 ਦੇ ਜਲ੍ਹਿਆਂਵਾਲਾ ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਦਾ ਐਲਾਨ ਕੀਤਾ ਸੀ। ਇਸ ਨੇ ਅੰਗਰੇਜ਼ ਹਕੂਮਤ ਦੀ ਨੀਂਹ ਹਿਲਾ ਕੇ ਰੱਖ ਦਿੱਤੀ।

ਅਸਹਿਯੋਗ ਅੰਦੋਲਨ

ਮਹਾਤਮਾ ਗਾਂਧੀ ਨੇ 12 ਮਾਰਚ 1930 ਨੂੰ ਨਮਕ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਇਸ ਮਾਰਚ ਨੂੰ ਡਾਂਡੀ ਮਾਰਚ ਵਜੋਂ ਜਾਣਿਆ ਜਾਂਦਾ ਹੈ।

ਡਾਂਡੀ ਮਾਰਚ

ਗਾਂਧੀ ਜੀ ਨੇ 1933 ਵਿੱਚ ਛੂਤ-ਛਾਤ ਵਿਰੋਧੀ ਅੰਦੋਲਨ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਆਤਮ-ਸ਼ੁੱਧੀ ਲਈ 21 ਦਿਨਾਂ ਦਾ ਵਰਤ ਰੱਖਿਆ।

21 ਦਿਨਾਂ ਦਾ ਵਰਤ

1942 ਵਿੱਚ ਰਾਸ਼ਟਰਪਿਤਾ ਨੇ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਕੀਤਾ। ਮੁੰਬਈ ਦੀ ਰੈਲੀ ਵਿੱਚ ਉਨ੍ਹਾਂ ਨੇ ‘ਕਰੋ ਜਾਂ ਮਰੋ’ ਦਾ ਨਾਅਰਾ ਦਿੱਤਾ।

ਭਾਰਤ ਛੱਡੋ ਅੰਦੋਲਨ

15 ਅਗਸਤ ਨੂੰ ਲਾਲ ਕਿਲੇ 'ਤੇ ਕਿਸ 'ਭਾਰਤ ਰਤਨ' ਨੇ ਸ਼ਹਿਨਾਈ ਵਜਾਈ ਸੀ?