25-10- 2024
TV9 Punjabi
Author: Isha Sharma
ਟਾਟਾ ਟਰੱਸਟ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ 7900 ਕਰੋੜ ਰੁਪਏ ਦੀ ਵਸੀਅਤ ਛੱਡ ਗਏ ਹਨ। ਵਸੀਅਤ ਦੀ ਵੰਡ ਲਈ ਉਹ ਪਹਿਲਾਂ ਹੀ ਨਿਯਮ ਬਣਾ ਚੁੱਕੇ ਸਨ।
ਉਨ੍ਹਾਂ ਦੀ ਵਸੀਅਤ ਵਿੱਚ ਉਨ੍ਹਾਂ ਦੇ ਨੌਕਰ ਤੋਂ ਲੈ ਕੇ ਉਨ੍ਹਾਂ ਦੇ ਕੁੱਤੇ ਤੱਕ ਸਾਰਿਆਂ ਦੇ ਨਾਮ ਸ਼ਾਮਲ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਖਾਸ ਦੋਸਤ ਅਤੇ ਉਨ੍ਹਾਂ ਦੇ ਮੈਨੇਜਰ ਸ਼ਾਂਤਨੂ ਨਾਇਡੂ ਦਾ ਨਾਂ ਵੀ ਲਿਖਿਆ ਹੈ, ਆਓ ਜਾਣਦੇ ਹਾਂ ਕਿ ਸ਼ਾਂਤਨੂ ਨਾਇਡੂ ਨੂੰ ਕੀ ਮਿਲਿਆ ਹੈ?
ਰਤਨ ਟਾਟਾ ਨੇ ਆਪਣੇ ਕਰੀਬੀ ਦੋਸਤ ਸ਼ਾਂਤਨੂ ਨਾਇਡੂ ਦੇ ਨਾਂ 'ਤੇ ਕੋਈ ਖਾਸ ਦੌਲਤ ਨਹੀਂ ਛੱਡੀ ਹੈ, ਪਰ ਸ਼ਾਂਤਨੂ ਨਾਇਡੂ ਦੀ ਜ਼ਿਆਦਾਤਰ ਪੇਸ਼ੇਵਰ ਜ਼ਿੰਦਗੀ ਸਮਾਜ ਸੇਵਾ ਦੇ ਆਲੇ-ਦੁਆਲੇ ਘੁੰਮਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਂਤਨੂ ਨਾਇਡੂ ਦੀ ਕੁੱਲ ਜਾਇਦਾਦ 5-6 ਕਰੋੜ ਰੁਪਏ ਹੈ।
ਰਤਨ ਟਾਟਾ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਸ਼ਾਂਤਨੂ ਨਾਇਡੂ ਨੂੰ ਉਨ੍ਹਾਂ ਦੀ ਵਸੀਅਤ ਵਿਚ ਥਾਂ ਮਿਲੀ ਹੈ। ਸ਼ਾਂਤਨੂ ਨਾਇਡੂ ਦੇ ਸਟਾਰਟਅੱਪ 'ਗੁੱਡਫੇਲੋਜ਼' ਵਿੱਚ ਰਤਨ ਟਾਟਾ ਦੀ ਹਿੱਸੇਦਾਰੀ ਹੁਣ ਖਤਮ ਹੋ ਗਈ ਹੈ।
ਇੰਨਾ ਹੀ ਨਹੀਂ ਸ਼ਾਂਤਨੂ ਨਾਇਡੂ ਨੂੰ ਵਿਦੇਸ਼ 'ਚ ਪੜ੍ਹਾਈ ਲਈ ਦਿੱਤਾ ਗਿਆ ਕਰਜ਼ਾ ਵੀ ਮੁਆਫ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਤਨ ਟਾਟਾ ਦੀ ਜ਼ਿਆਦਾਤਰ ਜਾਇਦਾਦ ਟਾਟਾ ਸੰਨਜ਼ ਅਤੇ ਟਾਟਾ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ 'ਚ ਉਨ੍ਹਾਂ ਦੀ ਹਿੱਸੇਦਾਰੀ ਹੈ।
ਇਸ ਨੂੰ ਹੁਣ ਰਤਨ ਟਾਟਾ ਐਂਡੋਮੈਂਟ ਫਾਊਂਡੇਸ਼ਨ (RTEF) ਨੂੰ ਟਰਾਂਸਫਰ ਕੀਤਾ ਜਾਵੇਗਾ। ਇਹ ਫਾਊਂਡੇਸ਼ਨ ਗੈਰ-ਲਾਭਕਾਰੀ ਕੰਮਾਂ ਲਈ ਫੰਡ ਮੁਹੱਈਆ ਕਰਵਾਏਗੀ।
ਇੰਨਾ ਹੀ ਨਹੀਂ, ਰਤਨ ਟਾਟਾ ਦੁਆਰਾ ਆਪਣੀ ਨਿੱਜੀ ਸਮਰੱਥਾ ਵਿੱਚ ਸਟਾਰਟਅੱਪਸ ਵਿੱਚ ਕੀਤੇ ਨਿਵੇਸ਼ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਪੈਸਾ ਇਸ ਫਾਉਂਡੇਸ਼ਨ ਵਿੱਚ ਟਰਾਂਸਫਰ ਕੀਤਾ ਜਾਵੇਗਾ।