05-10- 2025
TV9 Punjabi
Author: Yashika.Jethi
ਰਸ਼ਮੀ ਦੇਸਾਈ ਟੈਲੀਵਿਜ਼ਨ ਦਾ ਜਾਣਿਆ-ਪਛਾਣਿਆ ਨਾਮ ਹੈ। ਜਿਨ੍ਹਾਂ ਨੇ ਬਿੱਗ ਬੌਸ 13 ਰਾਹੀਂ ਵੀ ਫੇਮ ਹਾਸਲ ਕੀਤਾ ਹੈ। ਅਦਾਕਾਰਾ ਦੀ ਤਾਜ਼ਾ ਪੋਸਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਅਦਾਕਾਰਾ ਰਸ਼ਮੀ ਦੇਸਾਈ ਨੇ ਹਾਲ ਹੀ ਵਿੱਚ ਆਪਣੇ ਹੈਲਥ ਸੰਘਰਸ਼ਾਂ ਅਤੇ ਸੈਲਫ ਡਿਸਕਵਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਆਪਣੇ ਵੇਟ ਲਾੱਸ ਦੇ ਸਫ਼ਰ ਬਾਰੇ ਦੱਸਿਆ।
ਰਸ਼ਮੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਉਨ੍ਹਾਂ ਦਾ ਭਾਰ 9 ਕਿਲੋ ਘੱਟ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਰਸ਼ਮੀ ਨੇ ਆਪਣੀ ਰੁਟੀਨ ਵਿੱਚ ਬਦਲਾਅ ਕੀਤੇ, ਜਿਸ ਵਿੱਚ ਸਹੀ ਖੁਰਾਕ, ਯੋਗਾ ਅਤੇ ਕਸਰਤ ਸ਼ਾਮਲ ਸੀ, ਤਾਂ ਜੋ ਉਸਦਾ ਭਾਰ ਅਤੇ ਸਿਹਤ ਦੋਵੇਂ ਚੰਗੀ ਸਥਿਤੀ ਵਿੱਚ ਰਹਿ ਸਕਣ।
ਰਸ਼ਮੀ ਦੇਸਾਈ ਦਾ ਕਹਿਣਾ ਹੈ ਕਿ ਸੈਲਫ ਡਿਸਕਵਰੀ ਦੇ ਇਸ ਸਫ਼ਰ ਨੇ ਉਨ੍ਹਾਂ ਨੇ ਆਪਣੇ ਆਪ ਨੂੰ ਸਮਝਣ ਅਤੇ ਆਪਣੇ ਅੰਦਰ ਛੁਪੀ ਹੋਈ ਤਾਕਤ ਨੂੰ ਪਛਾਣਨ ਵਿੱਚ ਮਦਦ ਕੀਤੀ।
ਅ
ਅਦਾਕਾਰਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਸੀ, ਪਰ ਹੁਣ ਉਹ ਆਪਣੇ ਆਪ ਵਿੱਚ ਵਿਸ਼ਵਾਸ ਮਹਿਸੂਸ ਕਰ ਰਹੀ ਹੈ ਅਤੇ Positive Engergy ਮਹਸੂਸ ਕਰ ਰਹੀ ਹੈ।
ਹਾਲਾਂਕਿ, ਇਸ ਤੋਂ ਪਹਿਲਾਂ, ਆਰਤੀ ਸਿੰਘ ਦੇ ਵਿਆਹ ਵਿੱਚ ਲੋਕਾਂ ਨੇ ਅਦਾਕਾਰ ਰਸ਼ਮੀ ਨੂੰ ਉਨ੍ਹਾਂ ਦੇ ਭਾਰ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਸੀ।