04-10- 2025
TV9 Punjabi
Author: Yashika.Jethi
ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ 2 ਅਕਤੂਬਰ ਨੂੰ ਆਪਣੇ ਲੌਂਗ ਟਾਈਮ ਬੁਆਏਫ੍ਰੈਂਡ ਰੋਹਨ ਠੱਕਰ ਨਾਲ ਕਰਵਾਈ ਮੰਗਣੀ
ਅੰਸ਼ੁਲਾ ਦੇ ਹੋਣ ਵਾਲਾ ਸਹੁਰਾ ਪਰਿਵਾਰ ਵੀ ਇਸ ਜਸ਼ਨ ਵਿੱਚ ਸ਼ਾਮਲ ਸਨ । ਹੁਣ, ਅੰਸ਼ੁਲਾ ਨੇ ਆਪਣੀ ਮੰਗਣੀ ਦੀਆਂ ਕੁਝ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅੰਸ਼ੁਲਾ ਕਪੂਰ ਨੇ ਆਪਣੀ ਮੰਗਣੀ ਦੇ ਫੰਕਨਸ਼ਨ ਸਮ੍ਹੇਂ ਆਪਣੀ ਮਾਂ ਦੀ ਫੋਟੋ ਨੂੰ ਨੇੜੇ ਰੱਖਿਆ ਹੋਇਆ ਸੀ ਅਤੇ ਉਹ ਕਾਫ਼ੀ ਭਾਵੁਕ ਦਿਖਾਈ ਦਿੱਤੀ।
ਅੰਸ਼ੁਲਾ ਕਪੂਰ ਨੇ ਵੀ ਆਪਣੇ ਭਰਾ ਅਰਜੁਨ ਕਪੂਰ ਨਾਲ ਫੋਟੋ ਕਲਿੱਕ ਕਰਵਾਈ । ਇੱਥੇ ਅਰਜੁਨ ਨੂੰ ਵੀ ਭਾਵੁਕ ਹੁੰਦੇ ਦੇਖਿਆ ਜਾ ਸਕਦਾ ਹੈ।
ਅੰਸ਼ੁਲਾ ਕਪੂਰ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆਇਆ। ਭੈਣਾਂ ਜਾਨ੍ਹਵੀ ਅਤੇ ਖੁਸ਼ੀ ਵੀ ਇਸ ਮੌਕੇ 'ਤੇ ਬਹੁਤ ਖੁਸ਼ ਦਿਖਾਈ ਦਿੱਤੀਆਂ ।
ਗੌਤਮ ਗੰਭੀਰ ਦੀ ਪਤਨੀ ਦਾ ਨਾਮ ਨਤਾਸ਼ਾ ਜੈਨ ਹੈ ਅਰਜੁਨ ਕਪੂਰ ਨੇ ਆਪਣੀ ਭੈਣ ਦੇ ਹੋਣ ਵਾਲੇ ਪਤੀ ਲਈ ਤਿਲਕ ਦੀ ਰਸਮ ਅਦਾ ਕਰਕੇ ਆਪਣੇ ਭਰਾ ਹੋਣ ਦੇ ਫਰਜ਼ ਨੂੰ ਪੂਰਾ ਕੀਤਾ।
ਜਾਨ੍ਹਵੀ ਅਤੇ ਖੁਸ਼ੀ ਕਪੂਰ ਨੇ ਆਪਣੇ ਹੋਣ ਵਾਲੇ ਜੀਜੇ ਨਾਲ ਫੋਟੋ ਵੀ ਕਲਿੱਕ ਕਰਵਾਈ। ਤਿੰਨਾਂ ਨੇ ਰੱਜ ਕੇ ਪੋਜ਼ ਦਿੱਤੇ।