ਨਰਾਤਿਆਂ ਲਈ ਰਾਸ਼ਾ ਦੇ ਸੂਟ Designs ਤੋਂ ਲਓ Ideas

25-03- 2024

TV9 Punjabi

Author: Isha Sharma

ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨੇ ਹਾਲ ਹੀ ਵਿੱਚ ਫਿਲਮ ਆਜ਼ਾਦ ਵਿੱਚ ਡੈਬਿਊ ਕੀਤਾ ਹੈ। ਅਦਾਕਾਰਾ ਦਾ ਫੈਸ਼ਨ ਸੈਂਸ ਵੀ ਕਮਾਲ ਦਾ ਹੈ। ਤੁਸੀਂ ਨਰਾਤਿਆਂ ਲਈ ਉਨ੍ਹਾਂ ਦੇ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

ਰਵੀਨਾ ਟੰਡਨ

ਰਾਸ਼ਾ ਨੇ ਗੁਲਾਬੀ ਰੰਗ ਦਾ ਕਢਾਈ ਵਾਲਾ ਪੈਂਟ ਸਟਾਈਲ ਸੂਟ ਪਾਇਆ ਹੋਇਆ ਹੈ। ਨਾਲ ਹੀ ਇੱਕ ਪ੍ਰਿੰਟਿਡ ਅਤੇ ਲੇਸ ਵਰਕ ਵਾਲਾ ਦੁਪੱਟਾ ਵੀ ਪਾਇਆ ਹੋਇਆ ਸੀ। ਸੂਟ ਦਾ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਹੈ।

ਸੂਟ ਡਿਜ਼ਾਈਨ

ਇਸ ਮੈਰੂਨ ਰੰਗ ਦੇ ਫਲੋਰ ਟਚ ਅਨਾਰਕਲੀ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਅਦਾਕਾਰਾ ਨੇ ਇੱਕ ਭਾਰੀ ਦੁਪੱਟਾ ਵੀ ਪਾਇਆ ਹੋਇਆ ਹੈ। ਤੁਸੀਂ ਅਦਾਕਾਰਾ ਦੇ ਇਸ ਲੁੱਕ ਨੂੰ ਰੀਕ੍ਰੀਏਟ ਕਰ ਸਕਦੇ ਹੋ।

ਅਨਾਰਕਲੀ ਸੂਟ

ਰਾਸ਼ਾ ਇਸ ਭਾਰੀ ਪਲਾਜ਼ੋ ਸੂਟ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ। ਸੂਟ ਅਤੇ ਦੁਪੱਟੇ 'ਤੇ ਕਢਾਈ ਦਾ ਕੰਮ ਬਹੁਤ ਵਧੀਆ ਲੱਗ ਰਿਹਾ ਹੈ। ਤੁਸੀਂ ਨਰਾਤਿਆਂ ਲਈ ਇਸ ਸੂਟ ਡਿਜ਼ਾਈਨ ਤੋਂ ਵੀ ਆਈਡੀਆ ਲੈ ਸਕਦੇ ਹੋ।

ਪਲਾਜ਼ੋ ਸੂਟ 

ਇਸ ਪ੍ਰਿੰਟੇਡ ਸ਼ਰਾਰਾ ਸੂਟ ਵਿੱਚ ਅਦਾਕਾਰਾ ਸਟਾਈਲਿਸ਼ ਲੱਗ ਰਹੀ ਹੈ। ਨਾਲ ਹੀ ਲੁੱਕ ਨੂੰ ਮੇਕਅੱਪ ਨਾਲ ਕੰਪਲੀਟ ਕੀਤਾ ਗਿਆ ਹੈ।

ਸ਼ਰਾਰਾ ਸੂਟ

ਇਹ ਸ਼ਰਾਰਾ ਸੂਟ ਲੁੱਕ ਵੀ ਬਹੁਤ ਸਟਾਈਲਿਸ਼ ਲੱਗ ਰਿਹਾ ਹੈ। ਅਦਾਕਾਰਾ ਨੇ ਸਕਰਟ ਸਟਾਈਲ ਦਾ ਕਢਾਈ ਵਾਲਾ ਵਰਕ ਸੂਟ ਪਾਇਆ ਹੋਇਆ ਹੈ। ਤੁਸੀਂ ਇਸ ਸੂਟ ਡਿਜ਼ਾਈਨ ਤੋਂ ਵੀ ਆਈਡੀਆ ਲੈ ਸਕਦੇ ਹੋ।

ਸਟਾਈਲਿਸ਼ 

ਅਦਾਕਾਰਾ ਨੇ ਪ੍ਰਿੰਟਿਡ ਕੁੜਤੀ ਦੇ ਨਾਲ ਸਾਦਾ ਸ਼ਰਾਰਾ ਸਟਾਈਲ ਸੂਟ ਪਾਇਆ ਹੋਇਆ ਹੈ। ਸਿੰਪਲ ਲੁੱਕ ਲਈ ਤੁਸੀਂ ਅਦਾਕਾਰਾ ਦੇ ਇਸ ਸੂਟ ਲੁੱਕ ਨੂੰ Recreate  ਕਰ ਸਕਦੇ ਹੋ। 

Printed Suit 

ਰਾਤ ਨੂੰ ਦੁੱਧ ਵਿੱਚ ਮਿਲਾ ਕੇ ਪੀਓ ਇਹ ਚੀਜ਼,ਤੇਜ਼ੀ ਨਾਲ ਵਧੇਗਾ ਕੋਲੇਜਨ