ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਨਾਭਾ ਜੇਲ ਪੁੱਜੇ ਰਾਜਾ ਵੜਿੰਗ
18 Oct 2023
TV9 Punjabi
2015 ਦੇ ਡਰੱਗ ਮਾਮਲੇ ਵਿੱਚ ਨਾਭਾ ਜੇਲ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਭਾ ਪਹੁੰਚੇ।
ਜੇਲ 'ਚ ਮਿਲਣ ਪੁੱਜੇ
ਉਨ੍ਹਾਂ ਨੇ ਖਹਿਰਾ ਨਾਲ ਮੁਲਾਕਾਤ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਹਿਰਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉੱਤੇ ਹੋਰ ਵੀ ਕਈ ਮਾਮਲੇ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਮੁਲਾਕਾਤ ਮਗਰੋਂ ਕਹੀ ਇਹ ਗੱਲ
ਰਾਜਾ ਵੜਿੰਗ ਨੇ ਕਿਹਾ ਕਿ ਖਹਿਰਾ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ 'ਤੇ NDPS ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ।
ਪੰਜਾਬ ਸਰਕਾਰ ਕਰ ਰਹੀ ਧੱਕੇਸ਼ਾਹੀ - ਰਾਜਾ ਵੜਿੰਗ
ਉਹਨਾਂ ਨਾਭਾ ਮੰਡੀ ਦਾ ਵੀ ਦੌਰਾ ਕੀਤਾ ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ 24 ਘੰਟੇ ਦੇ ਅੰਦਰ ਮੰਡੀਆਂ ਵਿੱਚੋਂ ਜੀਰੀ ਦੀ ਲਿਫਟਿੰਗ ਨਾ ਕਰਵਾਈ ਗਈ ਤਾਂ ਕਾਂਗਰਸ ਪਾਰਟੀ ਮੰਡੀਆਂ ਵਿੱਚ ਧਰਨੇ ਤੇ ਬੈਠੇਗੀ।
ਨਾਭਾ ਮੰਡੀ ਦਾ ਦੌਰਾ ਕੀਤਾ
ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਆਓ ਪੰਜਾਬ ਦੇ ਫਾਇਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ।
ਸੀਐਮ ਭਗਵੰਤ ਨੂੰ ਦਿੱਤਾ ਸੁਨੇਹਾ
ਉਹਨਾਂ ਨਾਭਾ ਤੋਂ ਵਿਧਾਇਕ ਦੇਵ ਮਾਨ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਗੂ ਦੇਵ ਮਾਨ ਨੂੰ ਨਵਾਂ ਸਾਈਕਲ ਲੈ ਕੇ ਦੇਣ, ਬਰਸਾਤਾਂ ਵਿੱਚ ਉਹਨਾਂ ਦੇ ਸਾਈਕਲ ਦੇ ਚੱਕੇ ਗਲ ਗਏ ਹਨ ਇਸ ਵਾਸਤੇ ਉਹਨਾਂ ਨੂੰ ਨਵੇਂ ਸਾਈਕਲ ਦੀ ਲੋੜ ਹੈ। ਨਵਾਂ ਸਾਈਕਲ ਲੈ ਕੇ ਉਹ ਮੰਡੀਆਂ ਦਾ ਦੌਰਾ ਕਰਨ।
ਨਾਭਾ ਵਿਧਾਇਕ ਨੂੰ ਬਣਾਇਆ ਨਿਸ਼ਾਨਾ
ਹੋਰ ਵੈੱਬ ਸਟੋਰੀਜ਼ ਦੇਖੋ
ਉਹ ਇਜ਼ਰਾਈਲੀ ਜਾਨਵਰ ਜਿਸ ਨੇ ਯੁੱਧ ਦੌਰਾਨ 200 ਲੋਕਾਂ ਦੀ ਜਾਨ ਬਚਾਈ
Learn more