21 March 2024
TV9 Punjabi
ਪੰਜਾਬ ‘ਚ ਸਕੂਲਾਂ ਦੇ ਨਵੇਂ ਸੈਸ਼ਨ ਦੇ ਲਈ ਸਿੱਖਿਆ ਵਿਭਾਗ ਨੇ ਇਸ ਵਾਰ ਵੱਡੇ ਪੱਧਰ ‘ਤੇ ਤਿਆਰੀ ਕੀਤੀ ਹੈ।
ਸਕੂਲੀ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਸਾਰੇ ਸਕੂਲਾਂ ‘ਚ ਕਿਤਾਬਾਂ ਪਹੁੰਚਾਉਣ ਦਾ ਕੰਮ ਆਖਿਰੀ ਦੌਰ ‘ਤੇ ਹੈ।
ਉੱਥੇ ਹੀ 28 ਮਾਰਚ ਨੂੰ ਸੂਬੇ ਦੇ 19 ਹਜ਼ਾਰ ਸਕੂਲਾਂ ‘ਚ ਮੈਗਾ ਪੀਟੀਐਮ ਹੋਵੇਗੀ। ਇਸ ਦੇ ਨਾਲ ਹੀ ਸੂਬੇ ‘ਚ 1 ਅਪ੍ਰੈਲ ਤੋਂ ਸਕੂਲਾਂ ਦਾ ਸਮੇਂ ਵੀ ਬਦਲ ਜਾਵੇਗਾ।
ਸਿੱਖਿਆ ਵਿਭਾਗ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ 'ਚ 26 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਨੌਨ-ਬੋਰਡ ਕਲਾਸਾਂ ਦੇ ਪੇਪਰ ਕਰਵਾ ਲਏ ਗਏ ਹਨ।
20 ਮਾਰਚ ਤੱਕ ਸਾਰੇ ਸਕੂਲਾਂ ਦੇ ਨਤੀਜੇ ਤਿਆਰ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ 28 ਮਾਰਚ ਨੂੰ ਮੈਗਾ ਪੀਟੀਐਮ ਰੱਖੀ ਗਈ ਹੈ।
ਪੀਟੀਐਮ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਇਸ ਮੀਟਿੰਗ 'ਚ ਸਾਰੇ ਜ਼ਿਲ੍ਹਿਆਂ ਦੇ ਨੋਡਲ ਅਫ਼ਸਰ ਵੀ ਮੌਜ਼ੂਦ ਰਹਿਣਗੇ।
ਸਕੂਲਾ ਦਾ ਸਮਾਂ ਸਵੇਰੇ ਅੱਠ ਵਜੇ ਤੋਂ 2 ਵਜੇ ਤੱਕ ਦਾ ਰਹੇਗਾ, ਜਦਕਿ ਮਿਡਲ ਅਤੇ ਹਾਈ ਸਕੂਲਾਂ ਦਾ ਸਮਾਂ ਵੀ ਸਵੇਰਾ ਅੱਠ ਵਜੇ ਤੋਂ 2 ਵਜੇ ਤੱਕ ਦਾ ਰਹੇਗਾ।