ਝਾਕੀ ਵਿਵਾਦ `ਤੇ ਸੀਐੱਮ ਮਾਨ ਦਾ ਸੁਨੀਲ ਜਾਖੜ ‘ਤੇ ਪਲਟਵਾਰ

5 Jan 2024

TV9Punjabi

ਸੀਐੱਮ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦੇ ਮੁੱਦੇ ਨੂੰ ਲੈ ਕੇ ਸੁਨੀਲ ਜਾਖੜ ਦੀ ਕੀਤੀ ਆਲੋਚਨਾ।

ਪੰਜਾਬ ਦੀ ਝਾਕੀ

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਆਪਣੀ ਪੰਜਾਬ ਵਿਰੋਧੀ ਖ਼ਬਤ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕੀਤਾ ਹੈ।

ਪੰਜਾਬ ਵਿਰੋਧੀ ਖ਼ਬਤ

ਉਨ੍ਹਾਂ ਕਿਹਾ ਜਾਖੜ ਕੇਂਦਰ ਸਰਕਾਰ ਦੇ ਕਦਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ।

ਜਾਖੜ 'ਤੇ ਨਿਸ਼ਾਨਾ

ਸੀਐਮ ਮਾਨ ਨੇ ਕਿਹਾ ਕਿ ਜਾਖੜ ਨੇ ਝਾਕੀਆਂ ਰੱਦ ਹੋਣ ਦਾ ਜੋ ਕਾਰਨ ਦਿੱਤਾ ਹੈ ਉਹ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ। 

ਗੁਮਰਾਹ ਕਰਨ ਦੀ ਕੋਸ਼ਿਸ਼

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਇਸ ਝਾਕੀ 'ਤੇ ਕੋਈ ਤਸਵੀਰਾਂ ਨਹੀਂ ਸੀ।

ਤਸਵੀਰਾਂ ਨਹੀਂ ਸੀ

ਗਣਤੰਤਰ ਦਿਵਸ ਪਰੇਡ ਲਈ ਡਿਜ਼ਾਇਨ ਕੀਤੀ ਝਾਕੀ ਦਾ ਉਦੇਸ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਸ਼ਹੀਦਾਂ ਦੇ ਬਲੀਦਾਨ ਦੀ ਰਵਾਇਤ ਨੂੰ ਦਰਸਾਉਣਾ ਸੀ। 

ਸੱਭਿਆਚਾਰਕ ਵਿਰਾਸਤ

ਟੈਨਿੰਗ ਕਾਰਨ ਹੋਏ ਸਕਿਨ ਦੇ ਕਾਲੇਪਨ ਨੂੰ ਇਸ ਤਰੀਕੇ ਨਾਲ ਕਰੋ ਠੀਕ