ਟੈਨਿੰਗ ਕਾਰਨ ਹੋਏ ਸਕਿਨ ਦੇ ਕਾਲੇਪਨ ਨੂੰ ਇਸ ਤਰੀਕੇ ਨਾਲ ਕਰੋ ਠੀਕ
4 Jan 2024
TV9Punjabi
ਸਰਦੀਆਂ 'ਚ ਜ਼ਿਆਦਾ ਧੁੱਪ 'ਚ ਬੈਠਣ ਨਾਲ ਚਿਹਰੇ 'ਤੇ ਟੈਨਿੰਗ ਹੋਣ ਲੱਗਦੀ ਹੈ। ਅਜਿਹੇ 'ਚ ਇਸ ਨੂੰ ਦੂਰ ਕਰਨ ਲਈ ਇਨ੍ਹਾਂ ਕਾਰਗਰ ਘਰੇਲੂ ਨੁਸਖਿਆਂ ਨੂੰ ਅਪਣਾਓ।
ਟੈਨਿੰਗ
ਨੀਂਬੂ ਦੀਆਂ ਕੁਦਰਤੀ ਬਲੀਚਿੰਗ ਗੁਣਾਂ ਲਈ ਜਾਣਿਆ ਜਾਂਦਾ ਹੈ। ਨਿੰਬੂ ਦਾ ਰਸ ਰੂੰ ਦੀ ਮਦਦ ਨਾਲ ਚਿਹਰੇ 'ਤੇ 10 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਚਿਹਰਾ ਧੋ ਲਓ।
ਨੀਂਬੂ ਦਾ ਰਸ
ਦਹੀ ਵਿੱਚ ਇੱਕ ਚੁਟਕੀ ਹਲਦੀ ਮਿਲਾਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਹਲਦੀ ਦੇ ਗੁਣ ਟੈਨਿੰਗ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਦਹੀ ਅਤੇ ਹਲਦੀ
ਖੀਰੇ ਦੇ ਟੁਕੜਿਆਂ ਨੂੰ ਗੁਲਾਬ ਜਲ 'ਚ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲਗਾਓ। ਇਹ ਸਕਿਨ ਨੂੰ ਤਰੋਤਾਜ਼ਾ ਅਤੇ ਹਾਈਡ੍ਰੇਟ ਕਰੇਗਾ।
ਖੀਰੇ ਦਾ ਇਸਤੇਮਾਲ
ਆਲੂ ਤੋਂ ਰਸ ਕੱਢੋ ਅਤੇ ਇਸ ਨੂੰ cotton ਦੀ ਮਦਦ ਲਗਾਓ। ਇਸ ਨੂੰ 15 ਮਿੰਟ ਲਈ ਰੱਖੋ ਅਤੇ ਫਿਰ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਦਾਗ-ਧੱਬਿਆਂ ਤੋਂ ਵੀ ਰਾਹਤ ਮਿਲ ਸਕਦੀ ਹੈ।
ਆਲੂ
ਇਸ ਦੇ ਲਈ ਓਟਮੀਲ ਅਤੇ ਛਾਛ ਨੂੰ ਇਕੱਠੇ ਮਿਲਾ ਲਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ, ਇਸ ਨਾਲ ਟੈਨਿੰਗ ਤੋਂ ਵੀ ਰਾਹਤ ਮਿਲ ਸਕਦੀ ਹੈ।
ਓਟਮੀਲ
ਇਸ ਨੂੰ ਬਣਾਉਣ ਲਈ ਬੇਸਨ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ। ਇਸ ਨਾਲ ਟੈਨਿੰਗ ਦੂਰ ਹੁੰਦੀ ਹੈ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ।
ਬੇਸਨ ਅਤੇ ਦੁੱਧ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ ਉੜਦ ਦੀ ਦਾਲ!
Learn more