ਇਨ੍ਹਾਂ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ ਉੜਦ ਦੀ ਦਾਲ!

4 Jan 2024

TV9Punjabi

ਜ਼ਿਆਦਾਤਰ ਲੋਕ ਉੜਦ ਦੀ ਦਾਲ ਨੂੰ ਬਹੁਤ ਪਸੰਦ ਕਰਦੇ ਹਨ। ਖਾਸ ਤੌਰ 'ਤੇ ਹਰ ਕੋਈ ਦਾਲ ਮਖਨੀ ਨੂੰ ਬੜੇ ਚਾਅ ਨਾਲ ਖਾਂਦਾ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ

ਉੜਦ ਦੀ ਦਾਲ

ਇਸ ਦਾਲ ਵਿੱਚ ਪ੍ਰੋਟੀਨ ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ, ਜੋ ਸਾਰੇ ਲੋਕਾਂ ਦੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਇਸ ਵਿੱਚ ਥਾਈਮਿਨ ਅਤੇ ਫੋਲਿਕ ਐਸਿਡ ਵੀ ਪਾਇਆ ਜਾਂਦਾ ਹੈ।

ਪ੍ਰੋਟੀਨ

ਪਰ ਉੜਦ ਦੀ ਦਾਲ ਕਈ ਲੋਕਾਂ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਉੜਦ ਦੀ ਦਾਲ ਨਹੀਂ ਖਾਣੀ ਚਾਹੀਦੀ।

ਨੁਕਸਾਨ

ਜੋ ਲੋਕ ਪਹਿਲਾਂ ਤੋਂ ਹੀ ਗਠੀਏ ਤੋਂ ਪੀੜਤ ਹਨ, ਉਨ੍ਹਾਂ ਨੂੰ ਉੜਦ ਦੀ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਰੋਜ਼ਾਨਾ ਉੜਦ ਦੀ ਦਾਲ ਖਾਣ ਨਾਲ ਗਠੀਆ ਵਧ ਸਕਦਾ ਹੈ।

ਗਠੀਏ ਤੋਂ ਪੀੜਤ

ਇਹ ਦਾਲ ਜਲਦੀ ਹਜ਼ਮ ਨਹੀਂ ਹੁੰਦੀ। ਜੋ ਲੋਕ ਬਦਹਜ਼ਮੀ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਕਬਜ਼, ਪੇਟ ਗੈਸ, ਫੁੱਲਣਾ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਬਦਹਜ਼ਮੀ ਦੀ ਸਮੱਸਿਆ

ਉੜਦ ਦੀ ਦਾਲ ਜ਼ਿਆਦਾ ਖਾਣ ਨਾਲ ਯੂਰਿਕ ਐਸਿਡ ਦੀ ਮਾਤਰਾ ਵੱਧ ਸਕਦੀ ਹੈ। ਜੋ ਲੋਕ ਪਹਿਲਾਂ ਹੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਉੜਦ ਦੀ ਦਾਲ ਨਹੀਂ ਖਾਣੀ ਚਾਹੀਦੀ।

ਯੂਰਿਕ ਐਸਿਡ 

ਉੜਦ ਦੀ ਦਾਲ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕੀਡਨੀ ਸਟੋਨ ਬਣਾ ਸਕਦੇ ਹਨ। ਅਜਿਹੀ ਸਮੱਸਿਆ 'ਚ ਵੀ ਉੜਦ ਦੀ ਦਾਲ ਨਾ ਖਾਓ।

ਕੀਡਨੀ ਸਟੋਨ

ਸਰਦੀਆਂ ਵਿੱਚ ਆਪਣੇ ਆਪ ਨੂੰ ਡੈਂਡਰਫ ਤੋਂ ਕਿਵੇਂ ਬਚਾਈਏ?