AAP ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ 'ਤੇ ED ਦਾ ਛਾਪਾ
31 Oct 2023
TV9 Punjabi
ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ।
ED ਦਾ ਛਾਪਾ
Pic Credit: Instagram
ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਗਈ ਹੈ ਇਸ ਗੱਲ ਦੀ ਅਜੇ ਤੱਕ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਨਹੀਂ ਹੋਈ ਪੁਸ਼ਟੀ
ਵਿਧਾਇਕ ਕੁਲਵੰਤ ਸਿੰਘ ਦੇ ਮੁਹਾਲੀ ਸਥਿਤ ਘਰ ਅਤੇ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਗਈ।
ਤਲਾਸ਼ੀ
ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਵਿਧਾਇਕ ਦੀ ਭਾਈਵਾਲੀ ਫਰਮ 'ਤੇ ਵੀ ਈਡੀ ਦੀਆਂ ਟੀਮਾਂ ਨੇ ਛਾਪਾ ਮਾਰਿਆਂ।
MLA ਦੀ ਫਰਮ 'ਤੇ ਵੀ ਛਾਪਾ
ਹਾਲ ਹੀ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਇਕ ਕੁਲਵੰਤ ਸਿੰਘ ਦੇ ਜੇਐੱਲਪੀਐੱਲ ਦੇ ਦੋ ਪ੍ਰੋਜੈਕਟਾਂ 'ਤੇ ਸਵਾਲ ਚੁੱਕੇ ਸਨ।
ਪ੍ਰੋਜੈਕਟਾਂ 'ਤੇ ਸਵਾਲ
ਸੂਤਰਾਂ ਦੀ ਮੰਨੀਏ ਤਾਂ ਇਹ ਰੇਡ ਦਿੱਲੀ ਦੇ ਸ਼ਰਾਬ ਘੁਟਾਲੇ, ਡਰੱਗ ਮਨੀ ਅਤੇ ਮਨੀ ਲਾਂਡ੍ਰਿੰਗ ਨਾਲ ਜੁੜਿਆ ਹੋ ਸਕਦਾ ਹੈ।
ਸ਼ਰਾਬ ਘੁਟਾਲਾ ਅਤੇ ਮਨੀ ਲਾਂਡ੍ਰਿੰਗ
ਦਿੱਲੀ ਦੀ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਸਤੇਂਦਰ ਜੈਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਮਨੀਸ਼ ਸਿਸੋਦੀਆ
ਕੁਲਵੰਤ ਸਿੰਘ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ 'ਚੋਂ ਇੱਕ ਹਨ ਤੇ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ 'ਚੋਂ ਵੀ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਹੈ।
ਵਿਧਾਇਕ ਕੁਲਵੰਤ ਸਿੰਘ
ਬੀਤੀ ਰਾਤ ਹੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਈਡੀ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ ਤੇ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ED ਦਾ ਕੇਜਰੀਵਾਲ ਨੂੰ ਨੋਟਿਸ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Vegan ਲੋਕਾਂ ਦੇ ਲਈ ਇਹ ਹੈ ਬੇਹਤਰੀਨ Dessert ਦੇ ਆਪਸ਼ਨ
Learn more