05-June-2024
TV9 Punjabi
Author: Sajan Kumar
ਲੋਕ ਸਭਾ ਚੋਣ ਦਾ ਅੰਤਿਮ ਫੈਸਲਾ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ 7 ਸੀਟਾਂ ਕਾਂਗਰਸ, 3 ਸੀਟਾਂ ਆਪ ਅਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਅਤੇ 2 ਸੀਟਾਂ ਆਜਾਦ ਉਮੀਦਵਾਰ ਜਿੱਤੇ ਹਨ।
ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਚੌਥੀ ਵਾਰ ਜੇਤੂ ਸਾਬਤ ਹੋਏ ਹ। ਅਕਾਲੀ ਦਲ ਪੰਜਾਬ ਵਿੱਚ ਸਿਰਫ਼ ਇੱਕ ਸੀਟ ਜਿੱਤ ਸਕਿਆ ਹੈ। ਅਕਾਲੀ ਦਲ ਆਪਣੇ ਗੜ੍ਹ ਫ਼ਿਰੋਜ਼ਪੁਰ ਵਿੱਚ ਵੀ ਹਾਰ ਗਏ।
ਸੂਬੇ ਵਿੱਚ 2 ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਸਾਹਿਬ ਤੋਂ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ।