02 June 2024
TV9 Punjabi
Author: Isha Sharma
ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਇੱਥੇ ਆਖਿਰੀ ਪੜਾਅ ਯਾਨੀ 1 ਜੂਨ ਨੂੰ ਵੋਟਾਂ ਪਈਆਂ।
ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਈ। ਹੁਣ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ।
ਇਸ ਤੋਂ ਪਹਿਲਾਂ TV9 ਭਾਰਤਵਰਸ਼, POLSTRAT ਅਤੇ PEOPLES INSIGHT ਐਗਜ਼ਿਟ ਪੋਲ ਦੇ ਅੰਦਾਜ਼ੇ ਸਾਹਮਣੇ ਆ ਚੁੱਕੇ ਹਨ।
ਐਗਜ਼ਿਟ ਪੋਲ ਦੇ ਅਨੁਮਾਨ ਮੁਤਾਬਕ ਭਾਜਪਾ ਨੂੰ ਇੱਕ ਸੀਟ ਦਾ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ 3 ਸੀਟਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਐਗਜ਼ਿਟ ਪੋਲ ਦੇ ਅੰਦਾਜ਼ੇ ਮੁਤਾਬਕ ਭਾਜਪਾ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ 3 ਸੀਟਾਂ ਮਿਲ ਸਕਦੀਆਂ ਹਨ।
ਕਾਂਗਰਸ ਪਾਰਟੀ ਨੂੰ 5 ਸੀਟਾਂ ਮਿਲਣ ਦੀ ਸੰਭਾਵਨਾ ਹੈ। ਮਤਲਬ ਕਾਂਗਰਸ ਨੂੰ 3 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।
ਸੂਬੇ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ 2 ਸੀਟਾਂ ਦਾ ਫਾਇਦਾ ਹੋ ਸਕਦਾ ਹੈ ਅਤੇ 3 ਸੀਟਾਂ ਮਿਲ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਇੱਕ ਸੀਟ ਗੁਆ ਸਕਦਾ ਹੈ। ਐਗਜ਼ਿਟ ਪੋਲ ‘ਚ ਅਕਾਲੀ ਦਲ ਨੂੰ ਇੱਕ ਸੀਟ ਮਿਲ ਸਕਦੀ ਹੈ।
ਭਾਜਪਾ- 03, ਕਾਂਗਰਸ- 05, ਆਮ ਆਦਮੀ ਪਾਰਟੀ- 03, ਸ਼੍ਰੋਮਣੀ ਅਕਾਲੀ ਦਲ- 01, ਹੋਰ- 01