02 June 2024
TV9 Punjabi
Author: Isha Sharma
ਵਿਰੋਧੀ ਧਿਰ ਨੇ ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਭਾਰਤ ‘ਚ 4 ਜੂਨ ਨੂੰ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।
ਇਸ ਦੌਰਾਨ ਐਤਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਯੂਪੀ ਦੇ ਰਾਏਬਰੇਲੀ ਅਤੇ ਕੇਰਲ ਦੇ ਵਾਇਨਾਡ ਤੋਂ ਪਾਰਟੀ ਉਮੀਦਵਾਰ ਰਾਹੁਲ ਗਾਂਧੀ ਨੇ ਵੱਡਾ ਦਾਅਵਾ ਕੀਤਾ ਹੈ।
ਉਨ੍ਹਾਂ 295 ਸੀਟਾਂ ਜਿੱਤਣ ਦੀ ਗੱਲ ਕਹੀ ਹੈ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘295’ ਦਾ ਜ਼ਿਕਰ ਕੀਤਾ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘ਇਹ ਐਗਜ਼ਿਟ ਪੋਲ ਨਹੀਂ ਹੈ, ਇਹ ਮੋਦੀ ਮੀਡੀਆ ਪੋਲ ਹੈ। ਇਹ ਉਨ੍ਹਾਂ ਦਾ ਫੈਨਟੈਸੀ ਪੋਲ ਹੈ।
ਜਦੋਂ ਉਨ੍ਹਾਂ ਨੂੰ INDIA ਅਲਾਇੰਸ ਦੀਆਂ ਸੀਟਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ 295 ਸੁਣਿਆ ਹੈ? ਅਸੀਂ 295 ਸੀਟਾਂ ਜਿੱਤਾਂਗੇ।
ਰਾਹੁਲ ਗਾਂਧੀ ਨੇ ਕਿਹਾ INDIA ਗਠਜੋੜ ਨੂੰ 295 ਸੀਟਾਂ ਮਿਲਣਗੀਆਂ ਅਤੇ ਯਕੀਨੀ ਤੌਰ ‘ਤੇ ਸਰਕਾਰ ਬਣਾਏਗੀ।