7 ਮਹੀਨਿਆਂ ਦੀ ਲੜਾਈ ਮਗਰੋਂ ਡਾ.ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾਇਆ

3 Oct 2023

TV9 Punjabi

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾ ਦਿੱਤਾ ਹੈ।

ਕੈਂਸਰ ਨੂੰ ਹਰਾ ਦਿੱਤਾ

Credits: Instagram

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਛਾਤੀ ਵਿੱਚ ਸਟੇਜ 2 ਦਾ ਕੈਂਸਰ ਸੀ। 

ਸਟੇਜ 2 ਦਾ ਕੈਂਸਰ

ਪਤਨੀ ਨੂੰ ਕੈਂਸਰ ਹੋਣ ਤੋਂ ਬਾਅਦ ਸਿੱਧੂ ਨੇ ਲਗਾਤਾਰ ਉਨ੍ਹਾਂ ਨੂੰ ਸਮਾਂ ਦਿੱਤਾ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ।

ਪਤਨੀ ਦੀ ਕੀਤੀ ਦੇਖਭਾਲ 

ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇੱਕ ਪੋਸਟ ਰਾਹੀਂ ਆਪਣੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

 'ਐਕਸ' 'ਤੇ ਦਿੱਤੀ ਜਾਣਕਾਰੀ

ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ -"ਮੇਰੇ ਪੀ.ਈ.ਟੀ ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ।"

ਕੈਂਸਰ ਮੁਕਤ ਘੋਸ਼ਿਤ

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਇਸ ਦੇ ਨਾਲ ਹੀ ਇੱਕ ਹੋਰ ਖੁਸ਼ੀ ਆਈ ਹੈ,ਉਨ੍ਹਾਂ ਦੇ ਬੇਟੇ ਕਰਨ ਦਾ ਵਿਆਹ ਅਗਲੇ ਮਹੀਨੇ ਹੋਣ ਜਾ ਰਿਹਾ ਹੈ। 

ਬੇਟੇ ਦਾ ਵਿਆਹ 

ਕਈ ਮਹੀਨਿਆਂ ਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਤੋਂ ਬਾਅਦ ਕੱਲ੍ਹ ਟੈਸਟ ਰਿਪੋਰਟਾਂ ਆਉਣ ਤੋਂ ਬਾਅਦ ਪਰਿਵਾਰ ਭਾਵੁਕ ਹੋ ਗਿਆ ਹੈ।

ਭਾਵੁਕ ਹੋਇਆ ਪਰਿਵਾਰ

ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨ ਹੋ ਜਾਣ ਖਰਾਬ,ਇੰਝ ਰੱਖੋ ਖਿਆਲ